Premium Only Content
Hukamnama | ਹੁਕਮਨਾਮਾ | Sri Darbar Sahib | ਸੱਚਖੰਡ ਸ਼੍ਰੀ ਦਰਬਾਰ ਸਾਹਿਬ | 8 November 2025
Hukamnama | ਹੁਕਮਨਾਮਾ | Sri Darbar Sahib | ਸੱਚਖੰਡ ਸ਼੍ਰੀ ਦਰਬਾਰ ਸਾਹਿਬ | 8 November 2025
GKR TV
GKR NEWS
Watch GKR TV & stay tuned for Breaking News
#sikhhistory #sikh #guruarjandevji #trending #live #youtube #gurudwara #samagam #news #breakingnews
ਗੂਜਰੀ ਮਹਲਾ ੪ ਘਰੁ ੨ ੴ ਸਤਿਗੁਰ ਪ੍ਰਸਾਦਿ ॥ ਹਰਿ ਬਿਨੁ ਜੀਅਰਾ
ਰਹਿ ਨ ਸਕੈ ਜਿਉ ਬਾਲਕੁ ਖੀਰ ਅਧਾਰੀ ॥ ਅਗਮ ਅਗੋਚਰ ਪ੍ਰਭੁ
ਗੁਰਮੁਖਿ ਪਾਈਐ ਅਪੁਨੇ ਸਤਿਗੁਰ ਕੈ ਬਲਿਹਾਰੀ ॥੧॥ ਮਨ ਰੇ ਹਰਿ
ਕੀਰਤਿ ਤਰੁ ਤਾਰੀ ॥ ਗੁਰਮੁਖਿ ਨਾਮੁ ਅੰਮ੍ਰਿਤ ਜਲੁ ਪਾਈਐ ਜਿਨ ਕਉ
ਕ੍ਰਿਪਾ ਤੁਮਾਰੀ ॥ ਰਹਾਉ ॥ ਸਨਕ ਸਨੰਦਨ ਨਾਰਦ ਮੁਨਿ ਸੇਵਹਿ
ਅਨਦਿਨੁ ਜਪਤ ਰਹਹਿ ਬਨਵਾਰੀ ॥ਸਰਣਾਗਤਿ ਪ੍ਰਹਲਾਦ ਜਨ ਆਏ
ਤਿਨ ਕੀ ਪੈਜ ਸਵਾਰੀ ॥੨॥ ਅਲਖ ਨਿਰੰਜਨੁ ਏਕੋ ਵਰਤੈ ਏਕਾ ਜੋਤਿ
ਮੁਰਾਰੀ ॥ ਸਭਿ ਜਾਚਿਕ ਤੂ ਏਕੋ ਦਾਤਾ ਮਾਗਹਿ ਹਾਥ ਪਸਾਰੀ ॥੩॥
ਭਗਤ ਜਨਾ ਕੀ ਊਤਮ ਬਾਣੀ ਗਾਵਹਿ ਅਕਥ ਕਥਾ ਨਿਤ ਨਿਆਰੀ ॥
ਸਫਲ ਜਨਮੁ ਭਇਆ ਤਿਨ ਕੇਰਾ ਆਪਿ ਤਰੇ ਕੁਲ ਤਾਰੀ ॥੪॥ ਮਨਮੁਖ
ਦੁਬਿਧਾ ਦੁਰਮਤਿ ਬਿਆਪੇ ਜਿਨ ਅੰਤਰਿ ਮੋਹ ਗੁਬਾਰੀ ॥ ਸੰਤ ਜਨਾ ਕੀ
ਕਥਾ ਨ ਭਾਵੈ ਓਇ ਡੂਬੇ ਸਣੁ ਪਰਵਾਰੀ ॥੫॥ ਨਿੰਦਕੁ ਨਿੰਦਾ ਕਰਿ ਮਲੁ
ਧੋਵੈ ਓਹੁ ਮਲਭਖੁ ਮਾਇਆਧਾਰੀ ॥ ਸੰਤ ਜਨਾ ਕੀ ਨਿੰਦਾ ਵਿਆਪੇ ਨਾ
ਉਰਵਾਰਿ ਨ ਪਾਰੀ ॥੬॥ ਏਹੁ ਪਰਪੰਚੁ ਖੇਲੁ ਕੀਆ ਸਭੁ ਕਰਤੈ ਹਰਿ ਕਰਤੈ
ਸਭ ਕਲ ਧਾਰੀ ॥ ਹਰਿ ਏਕੋ ਸੂਤੁ ਵਰਤੈ ਜੁਗ ਅੰਤਰਿ ਸੂਤੁ ਖਿੰਚੈ ਏਕੰਕਾਰੀ
॥੭॥ ਰਸਨਿ ਰਸਨਿ ਰਸਿ ਗਾਵਹਿ ਹਰਿ ਗੁਣ ਰਸਨਾ ਹਰਿ ਰਸੁ ਧਾਰੀ ॥
ਨਾਨਕ ਹਰਿ ਬਿਨੁ ਅਵਰੁ ਨ ਮਾਗਉ ਹਰਿ ਰਸ
ਪ੍ਰੀਤਿ ਪਿਆਰੀ ॥੮॥੧॥੭॥
ਹੇ ਭਾਈ! ਮੇਰੀ ਕਮਜ਼ੋਰ ਜਿੰਦ ਪਰਮਾਤਮਾ ਦੇ ਮਿਲਾਪ ਤੋਂ ਬਿਨਾਂ ਧੀਰਜ
ਨਹੀਂ ਫੜ ਸਕਦੀ, ਜਿਵੇਂ ਛੋਟਾ ਬਾਲ ਦੁੱਧ ਦੇ ਸਹਾਰੇ ਹੀ ਰਹਿ ਸਕਦਾ ਹੈ ।
ਹੇ ਭਾਈ! ਉਹ ਪ੍ਰਭੂ, ਜੋ ਅਪਹੁੰਚ ਹੈ ਜਿਸ ਤਕ ਜੀਵ ਆਪਣੀ ਸਿਆਣਪ ਦੇ
ਬਲ ਨਾਲ ਨਹੀਂ ਪਹੁੰਚ ਸਕਦਾ, ਜਿਸ ਤਕ ਮਨੁੱਖ ਦੇ ਗਿਆਨ-ਇੰਦ੍ਰਿਆਂ
ਦੀ ਪਹੁੰਚ ਨਹੀਂ ਹੋ ਸਕਦੀ, ਗੁਰੂ ਦੀ ਸਰਨ ਪਿਆਂ ਹੀ ਮਿਲਦਾ ਹੈ,ਇਸ
ਵਾਸਤੇ ਮੈਂ ਆਪਣੇ ਗੁਰੂ ਤੋਂ ਸਦਾ ਸਦਕੇ ਜਾਂਦਾ ਹਾਂ ।੧।ਹੇ ਮੇਰੇ ਮਨ!
ਪਰਮਾਤਮਾ ਦੀ ਸਿਫ਼ਤਿ ਸਾਲਾਹ ਦੀ ਰਾਹੀਂ ਸੰਸਾਰ ਸਮੁੰਦਰ ਤੋਂ ਪਾਰ ਲੰਘਣ
ਦਾ ਜਤਨ ਕਰਿਆ ਕਰ!ਹੇ ਮਨ ! ਆਤਮਕ ਜੀਵਨ ਦੇਣ ਵਾਲਾ ਹਰਿ-ਨਾਮ
ਜਲ ਗੁਰੂ ਦੀ ਸਰਨ ਪਿਆਂ ਮਿਲਦਾ ਹੈ। ਪਰ, ਹੇ ਪ੍ਰਭੂ! ਤੇਰਾ ਨਾਮ-ਜਲ
ਉਹਨਾਂ ਨੂੰ ਹੀ ਮਿਲਦਾ ਹੈ ਜਿਨ੍ਹਾਂ ਉਤੇ ਤੇਰੀ ਕਿਰਪਾ ਹੋਵੇ ।੧। ਰਹਾਉ। ਹੇ
ਭਾਈ! ਇਸ ਸੰਸਾਰ-ਸਮੁੰਦਰ ਤੋਂ ਪਾਰ ਲੰਘਣ ਵਾਸਤੇ ਸਨਕ ਸਨੰਦਨ ਆਦਿਕ
ਰਿਸ਼ੀ ਨਾਰਦ ਆਦਿਕ ਮੁਨੀ ਜਗਤ ਦੇ ਮਾਲਕ-ਪ੍ਰਭੂ ਦੀ ਹੀ ਸੇਵਾ-ਭਗਤੀ ਕਰਦੇ
ਰਹੇ ਹਨ ,ਹਰ ਵੇਲੇ ਪ੍ਰਭੂ ਦਾ ਨਾਮ ਹੀ ਜਪਦੇ ਰਹੇ ਹਨ । ਪ੍ਰਹਲਾਦ ਆਦਿਕ
ਜੇਹੜੇ ਜੇਹੜੇ ਭਗਤ ਪਰਮਾਤਮਾ ਦੀ ਸਰਨ ਆਏ, ਪਰਮਾਤਮਾ ਉਹਨਾਂ ਦੀ
ਇੱਜ਼ਤ ਬਚਾਂਦਾ ਰਿਹਾ ।੨।ਹੇ ਭਾਈ! ਸਾਰੇ ਜਗਤ ਵਿਚ ਇਕ ਅਦ੍ਰਿਸ਼ਟ ਤੇ
ਨਿਰਲੇਪ ਪਰਮਾਤਮਾ ਹੀ ਵੱਸ ਰਿਹਾ ਹੈ, ਸਾਰੇ ਸੰਸਾਰ ਵਿਚ ਪਰਮਾਤਮਾ ਦਾ
ਹੀ ਨੂਰ ਪ੍ਰਕਾਸ਼ ਕਰ ਰਿਹਾ ਹੈ ।ਹੇ ਪ੍ਰਭੂ ! ਇਕ ਤੂੰ ਹੀ ਸਭ ਜੀਵਾਂ ਨੂੰ ਦਾਤਾਂ
ਦੇਣ ਵਾਲਾ ਹੈਂ । ਸਾਰੇ ਜੀਵ ਤੇਰੇ ਦਰ ਤੇ ਮੰਗਤੇ ਹਨ ਤੇਰੇ ਅੱਗੇ ਹੱਥ ਖਿਲਾਰ
ਕੇ ਮੰਗ ਰਹੇ ਹਨ ।੩।ਹੇ ਭਾਈ! ਪਰਮਾਤਮਾ ਦੀ ਭਗਤੀ ਕਰਨ ਵਾਲੇ ਬੰਦਿਆਂ
ਦੇ ਬਚਨ ਅਮੋਲਕ ਹੋ ਜਾਂਦੇ ਹਨ, ਉਹ ਸਦਾ ਉਸ ਪਰਮਾਤਮਾ ਦੀ ਅਨੋਖੀ
ਸਿਫ਼ਤਿ ਸਾਲਾਹ ਦੇ ਗੀਤ ਗਾਂਦੇ ਰਹਿੰਦੇ ਹਨ ਜਿਸ ਦਾ ਸਰੂਪ ਬਿਆਨ ਨਹੀਂ
ਕੀਤਾ ਜਾ ਸਕਦਾ, ਸਿਫ਼ਤਿ ਸਾਲਾਹ ਦੀ ਬਰਕਤਿ ਨਾਲ ਉਹਨਾਂ ਦਾ ਮਨੁੱਖਾ
ਜਨਮ ਕਾਮਯਾਬ ਹੋ ਜਾਂਦਾ ਹੈ, ਉਹ ਆਪ ਸੰਸਾਰ-ਸਮੁੰਦਰ ਤੋਂ ਪਾਰ ਲੰਘ
ਜਾਂਦੇ ਹਨ, ਆਪਣੀਆਂ ਕੁਲਾਂ ਨੂੰ ਭੀ ਲੰਘਾ ਲੈਂਦੇ ਹਨ ।੪।ਹੇ ਭਾਈ! ਆਪਣੇ
ਮਨ ਦੇ ਪਿੱਛੇ ਤੁਰਨ ਵਾਲੇ ਮਨੁੱਖ ਦੁਚਿੱਤਾ-ਪਨ ਵਿਚ ਤੇ ਭੈੜੀ ਮਤਿ ਦੇ ਪ੍ਰਭਾਵ
ਵਿਚ ਫਸੇ ਰਹਿੰਦੇ ਹਨ, ਕਿਉਂਕਿ ਉਹਨਾਂ ਦੇ ਹਿਰਦੇ ਵਿਚ ਮਾਇਆ ਦੇ ਮੋਹ ਦਾ
ਹਨੇਰਾ ਪਿਆ ਰਹਿੰਦਾ ਹੈ। ਆਪਣੇ ਮਨ ਦੇ ਪਿੱਛੇ ਤੁਰਨ ਵਾਲੇ ਬੰਦਿਆਂ ਨੂੰ ਸੰਤ
ਜਨਾਂ ਦੀ ਕੀਤੀ ਹੋਈ ਪਰਮਾਤਮਾ ਦੀ ਸਿਫਤਿ ਸਾਲਾਹ ਦੀ ਗੱਲ ਨਹੀਂ ਸੁਖਾਂਦੀ
ਇਸ ਵਾਸਤੇ ਉਹ ਆਪਣੇ ਪਰਵਾਰ ਸਮੇਤ ਵਿਕਾਰ-ਭਰੇ ਸੰਸਾਰ-ਸਮੁੰਦਰ ਵਿਚ
ਡੁੱਬ ਜਾਂਦੇ ਹਨ ।੫।ਹੇ ਭਾਈ! ਨਿੰਦਾ ਕਰਨ ਵਾਲਾ ਮਨੁੱਖ ਦੂਜਿਆਂ ਦੀ ਨਿੰਦਾ
ਕਰ ਕਰ ਕੇ ਉਹਨਾਂ ਦੇ ਕੀਤੇ ਮੰਦ-ਕਰਮਾਂ ਦੀ ਮੈਲ ਤਾਂ ਧੋ ਦੇਂਦਾ ਹੈ, ਪਰ ਉਹ
ਆਪ ਮਾਇਆ-ਵੇੜ੍ਹਿਆ ਮਨੁੱਖ ਪਰਾਈ ਮੈਲ ਖਾਣ ਦਾ ਆਦੀ ਬਣ ਜਾਂਦਾ ਹੈ
।ਹੇ ਭਾਈ! ਜੇਹੜੇ ਮਨੁੱਖ ਸੰਤ ਜਨਾਂ ਦੀ ਨਿੰਦਾ ਕਰਨ ਵਿਚ ਫਸੇ ਰਹਿੰਦੇ ਹਨ
ਉਹ ਇਸ ਨਿੰਦਾ ਦੇ ਸਮੂੰਦਰ ਵਿਚੋਂ ਨਾਂਹ ਉਰਲੇ ਪਾਸੇ ਆ ਸਕਦੇ ਹਨ, ਨਾਂਹ
ਪਰਲੇ ਪਾਸੇ ਲੰਘ ਸਕਦੇ ਹਨ ।੬। ਪਰ ਹੇ ਭਾਈ! ਜੀਵਾਂ ਦੇ ਭੀ ਕੀਹ ਵੱਸ ?
ਇਹ ਸਾਰਾ ਜਗਤ-ਤਮਾਸ਼ਾ ਕਰਤਾਰ ਨੇ ਆਪ ਬਣਾਇਆ ਹੈ, ਕਰਤਾਰ ਨੇ ਹੀ
ਇਸ ਵਿਚ ਆਪਣੀ ਸੱਤਾ ਟਿਕਾਈ ਹੋਈ ਹੈ । ਸਾਰੇ ਜਗਤ ਵਿਚ ਸਿਰਫ਼
ਪਰਮਾਤਮਾ ਦੀ ਸੱਤਾ ਦਾ ਧਾਗਾ ਪਸਰਿਆ ਹੋਇਆ ਹੈ, ਜਦੋਂ ਉਹ ਇਸ ਧਾਗੇ ਨੂੰ
ਖਿਚ ਲੈਂਦਾ ਹੈ ਤਾਂ ਜਗਤ-ਤਮਾਸ਼ਾ ਅਲੋਪ ਹੋ ਜਾਂਦਾ ਹੈ, ਤੇ ਪਰਮਾਤਮਾ ਆਪ ਹੀ
ਆਪ ਰਹਿ ਜਾਂਦਾ ਹੈ ।੭।ਹੇ ਭਾਈ! ਜੇਹੜੇ ਮਨੁੱਖ ਇਸ ਸੰਸਾਰ-ਸਮੁੰਦਰ ਤੋਂ ਸਹੀ
ਸਲਾਮਤਿ ਪਾਰ ਲੰਘਣਾ ਚਾਹੁੰਦੇ ਹਨ ਉਹ ਸਦਾ ਹੀ ਬੜੇ ਪ੍ਰੇਮ ਪਿਆਰ ਨਾਲ
ਪਰਮਾਤਮਾ ਦੇ ਗੁਣ ਗਾਂਦੇ ਰਹਿੰਦੇ ਹਨ, ਉਹਨਾਂ ਦੀ ਜੀਭ ਪਰਮਾਤਮਾ ਦੇ
ਨਾਮ-ਰਸ ਨੂੰ ਚੱਖਦੀ ਰਹਿੰਦੀ ਹੈ । ਹੇ ਨਾਨਕ! ਆਖ ਮੈਂ ਪਰਮਾਤਮਾ ਦੇ ਨਾਮ ਤੋਂ
ਬਿਨਾਂ ਹੋਰ ਕੁਝ ਨਹੀਂ ਮੰਗਦਾ ਮੈਂ ਇਹੀ ਚਾਹੁੰਦਾ ਹਾਂ ਕਿ ਪਰਮਾਤਮਾ ਦੇ ਨਾਮ
ਰਸ ਦੀ ਪ੍ਰੀਤਿ ਪਿਆਰੀ ਲੱਗਦੀ ਰਹੇ ।੮।੧।੭।
#harmindersahib #goldentemple #waheguru #waheguruji #Hukamnama #SriDarbarSahib #GoldenTemple #DarbarSahib #Amritsar #DailyHukamnama #Gurbani #Sikhism #GuruGranthSahib #sikhfaith #nitnem #HarmandirSahib #ShabadKirtan #sikhtraditions
#hukamnama #sridarbarsahib #DailyHukamnama #Amritsar #Sikhism #gurbani #punjabispirituality #sgpcamritsar @SGPCSriAmritsar #punjab #viralvideo #breakingnews #news #youtube #sikhhistory #sikh
-
3:36
GKR TV
10 hours agoਪੰਜਾਬੀ ਗਾਇਕ Dilpreet Dhillon ਬਣੇ ਪਿਤਾ, ਸੋਸ਼ਲ ਮੀਡੀਆ 'ਤੇ ਪੁੱਤ ਦੀ ਤਸਵੀਰ ਕੀਤੀ ਸਾਂਝੀ
8 -
LIVE
Dr Disrespect
3 hours ago🔴LIVE - DR DISRESPECT - WARZONE x BLACK OPS 7 - SEASON 1 INTEGRATION
1,478 watching -
34:26
Misfits Mania
3 hours ago $6.18 earnedMISFITS MANIA: Launch Press Conference
46.2K14 -
1:15:17
Sean Unpaved
2 hours agoPlayoff Implications On The Line For Cowboys vs. Lions NFC SHOWDOWN! | UNPAVED
4.75K -
59:30
Simply Bitcoin
20 hours ago $0.09 earnedThe Bitcoin Crucible w/ Alex Stanczyk & Daniel Batten - Episode 11
4713 -
8:44
Jamesons Travels
16 hours ago $0.05 earnedCongress Created This Mess…Now Troops Pay the Price
2048 -
1:00:13
Timcast
2 hours agoTrump DUNKS On Somalis, Calls For Ilhan Omar To Be DEPORTED
120K32 -
2:30:27
Steven Crowder
4 hours agoNick Fuentes Sits Down with Crowder
412K1.16K -
1:07:12
The Rubin Report
3 hours agoHost Gets Visibly Angry as Scott Bessent Rips Him to Shreds in Front of NY Times Crowd
46.9K30 -
4:42
Buddy Brown
4 hours ago $0.58 earnedThe Most GHETTO Chick-fil-A Customer EVER! | Buddy Brown
5.07K9