jaswant singh

1 month ago
320

ਜਸਵੰਤ ਸਿੰਘ ਜ਼ਫਰ ਦੀਆਂ ਕੁਝ ਕੁਤਾਹੀਆਂ ਤੇ ਹਲਕੀਆ ਗੱਲਾਂ ਅਣਗੌਲ ਕੇ ਵੀ ਸਤਿਕਾਰ ਬਹਾਲ ਰੱਖਿਆ ਪਰ ਜੋ ਇਨ੍ਹਾਂ ਵਲੋਂ ਰਚੇ ਪ੍ਰੋਗਰਾਮ ਵਿੱਚ ਗਾਇਕ ਬੀਰ ਸਿੰਘ ਨੇ ਜੋ ਕੜ੍ਹੀ ਘੋਲ਼ੀ, ਉਸ ਨਾਲ ਮਨ ਨੇ ਫੈਸਲਾ ਲਿਆ ਕਿ ਬੱਸ! ਹੋਰ ਨੀ।

ਬਹੁਤ ਦੁੱਖ ਲੱਗਾ ਕਿ ਜ਼ਫਰ ਸਾਹਿਬ ਨੇ ਪ੍ਰੋਗਰਾਮ ਰਚ ਦਿੱਤਾ, ਬੀਰ ਸਿੰਘ ਨੇ ਗਾ ਦਿੱਤਾ ਤੇ ਮੂਹਰੇ ਪੱਗਾਂ ਵਾਲਿਆਂ ਨੇ ਨੱਚ ਕੇ ਦਿਖਾ ਦਿੱਤਾ। ਕਿਸੇ ਨੂੰ ਵੀ ਸਮਝ ਨਾ ਪਈ ਕਿ ਸਮਾਗਮ ਨੌਵੇ ਪਾਤਸ਼ਾਹ ਨੂੰ ਸਮਰਪਿਤ ਹੈ?

ਕਿਸੇ ਸੱਜਣ ਨੇ ਇਹ ਕਲਿੱਪ ਭੇਜਿਆ। ਜ਼ਫਰ ਸਾਹਿਬ ਜਿਸ ਸਰਵੇ ਦੀ ਗੱਲ ਕਰ ਰਹੇ ਹਨ, ਕੀ ਕਦੇ ਕਿਸੇ ਨੇ ਪੜ੍ਹਿਆ-ਸੁਣਿਆ?

ਇਸ ਵਿੱਚ ਕੋਈ ਦੋ ਰਾਵਾਂ ਨਹੀਂ ਕਿ ਸਾਡੇ ਕਿਰਦਾਰਾਂ ‘ਚ ਬੇਹੱਦ ਨਿਘਾਰ ਆ ਚੁੱਕਾ ਤੇ ਇਸ ਬਾਰੇ ਅਸੀਂ ਸਾਰੇ ਅਕਸਰ ਬੋਲਦੇ, ਚਿੰਤਤ ਹੁੰਦੇ ਰਹਿੰਦੇ ਹਾਂ ਪਰ ਅਜਿਹੇ ਮਨਘੜਤ ਸਰਵੇਖਣ ਦਾ ਸਹਾਰਾ ਲੈ ਕੇ ਖੁਦ ਸਿਆਣੇ ਬਣਨਾ ਸ਼ਾਇਦ ਜਾਇਜ਼ ਨਹੀਂ। ਜੋ ਇਹ ਕਹਿ ਰਹੇ ਹਨ, ਗਲਤ ਹੈ, ਝੂਠ ਹੈ।
ਜ਼ਫਰ ਸਾਹਿਬ ਇਹ ਚੰਗੀ ਗੱਲ ਨਹੀਂ।
-ਗੁਰਪ੍ਰੀਤ ਸਿੰਘ ਸਹੋਤਾ | ਸਰੀ | ਚੜ੍ਹਦੀ ਕਲਾ

ਵੀਡੀਓ ਦਾ ਲਿੰਕ ਕਮੈਂਟ ਵਿੱਚ 
ਵੀਡੀਓਃ ਧੰਨਵਾਦ ਸਹਿਤ ਨਿਊਜ਼ ਨੰਬਰਜ਼

Loading comments...