ਤਰਨਤਾਰਨ ਪੁਲਿਸ ਨੇ ਤਿੰਨ ਲੁਟੇਰਿਆਂ ਨੂੰ ਖੋਹ ਕੇ ਆਈ ਫੋਨਾਂ ਅਤੇ ਮੋਟਰਸਾਇਕਲਾਂ ਸਮੇਂਤ ਕੀਤਾ ਗਿਆ ਗਿਰਫ਼ਤਾਰ

11 months ago
40

ਤਰਨਤਾਰਨ ਪੁਲਿਸ ਨੇ ਸ਼ਹਿਰ ਵਿੱਚ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਗਿਰਫ਼ਤਾਰ ਕੀਤਾ ਏ ਫੜੇ ਗਏ ਲੁਟੇਰਿਆਂ ਕੋਲੋਂ ਪੁਲਿਸ ਨੇ ਲੋਕਾਂ ਕੋਲੋਂ ਖੋਹੇ ਦੋ ਆਈ ਫੋਨ,2 ਮੋਟਰਸਾਈਕਲ ਅਤੇ ਖੋਹ ਸਮੇਂ ਲੋਕਾਂ ਨੂੰ ਡਰਾਉਣ ਲਈ ਵਰਤਿਆ ਜਾਂਦਾ ਏਅਰ ਪਿਸਟਲ ਵੀ ਬਰਾਮਦ ਕੀਤਾ ਏ ਫੜੇ ਗਏ ਲੁਟੇਰਿਆਂ ਦੀ ਉਮਰ ਮਹਿਜ਼ 18 ਤੋਂ 19 ਸਾਲ ਦੇ ਦਰਮਿਆਨ ਦੱਸੀ ਜਾ ਰਹੀ ਏ। ਫੜੇ ਗਏ ਲੁਟੇਰਿਆਂ ਦੀ ਪਹਿਚਾਣ ਪਿੰਡ ਬੰਡਾਲਾ ਨਿਵਾਸੀ ਗੁਰਜੀਤ ਸਿੰਘ ਤੇ ਹੁਸਨਦੀਪ ਸਿੰਘ ਅਤੇ ਪਿੰਡ ਸਫੀਪੁਰ ਨਿਵਾਸੀ ਹਰੀ ਸਿੰਘ ਵੱਜੋਂ ਹੋਈ ਏ , ਡੀ ਐਸ ਪੀ ਸਿਟੀ ਕਮਲਮੀਤ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਉਕਤ ਲੁਟੇਰਿਆਂ ਨੂੰ ਨਾਕੇਬੰਦੀ ਦੌਰਾਨ ਗਿਰਫ਼ਤਾਰ ਕੀਤਾ ਏ ਜਿਨ੍ਹਾਂ ਕੋਲੋਂ ਪੁਲਿਸ ਨੇ ਲੋਕਾਂ ਕੋਲੋਂ ਖੋਹੇ ਮੋਬਾਈਲ ਫੋਨ ਅਤੇ ਮੋਟਰਸਾਈਕਲ ਬਰਾਮਦ ਕੀਤੇ ਗਏ ਨੇ ਡੀ ਐਸ ਪੀ ਨੇ ਦੱਸਿਆ ਕਿ ਫੜੇ ਗਏ ਨੋਜਵਾਨਾਂ ਵੱਲੋਂ ਲੁੱਟ ਖੋਹ ਕਰਨ ਸਮੇਂ ਲੋਕਾਂ ਨੂੰ ਡਰਾਉਣ ਲਈ ਏਅਰ ਪਿਸਟਲ ਦੀ ਵਰਤੋਂ ਕੀਤੀ ਜਾਂਦੀ ਸੀ ਜੋ ਕਿ ਬਰਾਮਦ ਕਰ ਲਿਆ ਗਿਆ ਏ ਡੀ ਐਸ ਪੀ ਨੇ ਖੁਲਾਸਾ ਕੀਤਾ ਕਿ ਉਕਤ ਨੋਜਵਾਨਾਂ ਦੀ ਉਮਰ ਮਹਿਜ਼ 18 ਤੋਂ 19 ਸਾਲ ਦੇ ਦਰਮਿਆਨ ਹੈ ਜਿਨ੍ਹਾਂ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਏ ਅਤੇ ਅੱਗੇ ਪੁਛਗਿੱਛ ਕੀਤੀ ਜਾ ਰਹੀ ਏ

Loading comments...