ਫਿਰੋਤੀ ਨਾ ਦੇਣ ਤੇ ਦੁਕਾਨਦਾਰ ਤੇ ਚਲਾਈਆਂ ਸਨ ਗੋਲੀਆਂ, ਪੁਲਿਸ ਵੱਲੋਂ ਗੋਲੀਆਂ ਚਲਾਉਣ ਵਾਲਾ ਗੈਂਗਸਟਰ ਦਾ ਗੁਰਗਾ ਕਾਬ

4 months ago
42

ਪਿੱਛਲੇ ਮਹੀਨੇ ਚੋਹਲਾ ਸਾਹਿਬ ਵਿਖੇ ਦੁਕਾਨਦਾਰ ਵੱਲੋਂ ਫਿਰੋਤੀ ਦੀ ਰਕਮ ਨਾ ਦੇਣ ਤੇ ਗੈਂਗਸਟਰਾਂ ਵੱਲੋਂ ਦੁਕਾਨਦਾਰ ਤੇ ਗੋਲੀਆਂ ਚਲਾਈਆਂ ਗਈਆਂ ਸਨ ਗੋਲੀਬਾਰੀ ਦੀ ਘਟਨਾ ਵਿੱਚ ਦੋ ਲੋਕ ਜ਼ਖਮੀਂ ਹੋ ਗਏ ਸਨ ਪੁਲਿਸ ਵੱਲੋਂ ਉਸ ਵਕਤ ਦੁਕਾਨਦਾਰ ਦੇ ਬਿਆਨਾਂ ਤੇ ਵਿਦੇਸ਼ ਬੈਠੇ ਗੈਂਗਸਟਰਾਂ ਦੇ ਖਿਲਾਫ ਮਾਮਲਾ ਦਰਜ ਕਰ ਗੋਲੀਆਂ ਚਲਾਉਣ ਵਾਲਿਆਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਸੀ ਪੁਲਿਸ ਵੱਲੋਂ ਹੁਣ ਗੈਂਗਸਟਰ ਦੇ ਇਕ ਗੁਰਗੇ ਨੂੰ ਕਾਬੂ ਕੀਤਾ ਗਿਆ ਹੈ ਜਿਸ ਦਾ ਨਾਮ ਸੋਹਣ ਦੱਸਿਆ ਗਿਆ ਹੈ ਪੁਲਿਸ ਨੇ ਦਾਅਵਾ ਕੀਤਾ ਕਿ ਉਕਤ ਨੋਜਵਾਨ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ ਉਸ ਵੱਲੋਂ ਮੁੱਖ ਸ਼ੂਟਰ ਨੂੰ ਲਿਆਉਣ ਅਤੇ ਲੈ ਜਾਣ ਸਮੇਂ ਮੋਟਰਸਾਈਕਲ ਚਲਾਇਆ ਗਿਆ ਸੀ ਪੁਲਿਸ ਨੇ ਕਿਹਾ ਕਿ ਮੁੱਖ ਸ਼ੂਟਰ ਦੀ ਪਹਿਚਾਣ ਚੀਮਾ ਵੱਜੋਂ ਹੋਈ ਹੈ ਉਸ ਦੀ ਗਿਰਫਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ

Loading comments...