ਮੀਂਹ ਨੇ ਸਕੂਲ ਦਾ ਕੀ ਕੀਤਾ ਹਾਲ, ਬੰਦ ਕਰਨਾ ਪੈ ਸਕਦਾ ਹੈ ਸਕੂਲ ,ਗਰਾਉਂਡ ਤੇ ਕਮਰਿਆਂ ਵਿੱਚ ਪਾਣੀ ਹੀ ਪਾਣੀ

5 months ago
9

ਪਿੰਡ ਖੈਰਦੀਨਕੇ ਵਿਖੇ ਬੀਤੇ ਦਿਨੀਂ ਭਾਰੀ ਬਰਸਾਤ ਹੋਣ ਕਾਰਣ ਸਰਕਾਰੀ ਹਾਈ ਸਮਾਰਟ ਸਕੂਲ ਖੈਰਦੀਨਕੇ, ਸਰਕਾਰੀ ਐਲੀਮੈਂਟਰੀ ਸਕੂਲ ਖੈਰਦੀਨਕੇ, ਆਂਗਨਵਾੜੀ ਸੈਂਟਰ, ਸੇਵਾ ਕੇਂਦਰ ਵਿਚ 5 ਤੋਂ 8 ਫੁੱਟ ਤੱਕ ਪਾਣੀ ਭਰ ਗਿਆ ਸਕੂਲ ਦੇ ਵਿਹੜੇ ਤੇ ਕਲਾਸ ਰੂਮਾਂ ਵਿੱਚ ਪਾਣੀ ਭਰ ਜਾਣ ਕਰਕੇ ਸਰਕਾਰੀ ਐਲੀਮੈਂਟਰੀ ਸਕੂਲ ਤੇ ਹਾਈ ਸਕੂਲ ਵਿੱਚ ਪੜਦੇ ਵਿਦਿਆਰਥੀਆਂ ਨੂੰ ਛੁੱਟੀ ਕਰ ਦਿੱਤੀ ਗਈ ਜੇਕਰ ਪਾਣੀ ਦੇ ਨਿਕਾਸ ਦਾ ਪ੍ਰਬੰਧ ਨਾ ਕੀਤਾ ਗਿਆ ਸਕੂਲ ਦੇ ਵਿਦਿਆਰਥੀਆਂ ਦੀ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ ਜਦੋਂ ਤੱਕ ਪਾਣੀ ਦਾ ਨਿਕਾਸ ਨਹੀਂ ਹੋਵੇਗਾ ਸਕੂਲ ਰੋਜ਼ਾਨਾ ਸਕੂਲ ਲੱਗਣ ਦੀ ਸੰਭਾਵਨਾ ਨਹੀਂ ਦਿਖਾਈ ਦੇ ਰਹੀ। ਇਸ ਸਬੰਧੀ ਸਕੂਲ ਦੇ ਪ੍ਰਬੰਧਕ ਰਣਜੀਤ ਸਿੰਘ ਨਾਲ ਗਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਬੀਤੀ ਰਾਤ ਭਾਰੀ ਬਰਸਾਤ ਹੋਈ ਤੇ ਸਕੂਲ ਦੇ ਨਾਲ ਲੱਗਦੇ ਛੱਪੜ ਦਾ ਪਾਣੀ ਉਵਰ ਫਲੋਂ ਹੋਣ ਕਾਰਣ ਨਾਲ ਲੱਗਦੀਆਂ ਫਸਲਾਂ ਵਿੱਚ ਨਾ ਵੜੇ ਇਸ ਲਈ ਕਿਸੇ ਨੇ ਸਾਰਾਂ ਪਾਣੀ ਸਕੂਲ ਵਿੱਚ ਛੱਡ ਦਿੱਤਾ ਜਿਸ ਕਾਰਣ ਸਕੂਲ ਦੇ ਵਿਹੜੇ ਤੇ ਕਲਾਸ ਰੂਮਾਂ ਵਿੱਚ ਪਾਣੀ ਭਰ ਗਿਆ ਹੈ ਜਦੋਂ ਉਨ੍ਹਾਂ ਨੂੰ ਪੁਛਿਆ ਕਿ ਸਕੂਲ ਦੇ ਵਿਹੜੇ ਵਿੱਚ ਮਿੱਟੀ ਪਾ ਕੇ ਇਸ ਨੂੰ ਉੱਚਾ ਕਿਉਂ ਨਹੀਂ ਕੀਤਾ ਤਾਂ ਉਨ੍ਹਾਂ ਕਿਹਾ ਇਸ ਸਬੰਧੀ ਸਾਨੂੰ ਮਿੱਟੀ ਪਾਉਣ ਲਈ ਕੋਈ ਗਰਾਂਟ ਨਹੀਂ ਮਿਲਦੀ ਸਿਰਫ਼ ਸਾਲ ਵਿੱਚ ਰਿਪੇਅਰ ਵਾਸਤੇ 25 ਹਜ਼ਾਰ ਰੁਪਏ ਮਿਲਦੇ ਹਨ ਜਿਸ ਨਾਲ ਸਕੂਲ ਦੇ ਹੋਰ ਟੁੱਟ ਭੱਜ ਦੇ ਕੰਮ ਲਈ ਵਰਤੇ ਜਾਂਦੇ ਹਨ। ਇਸ ਸਬੰਧੀ ਜਦੋਂ ਪਿੰਡ ਦੇ ਸਰਪੰਚ ਮੰਗਲ ਸਿੰਘ ਸਾਬਕਾ ਸਰਪੰਚ ਸੁੱਚਾ ਸਿੰਘ, ਐਸੀ ਸੈਲ ਦੇ ਚੇਅਰਮੈਨ ਗੁਰਚਰਨ ਸਿੰਘ ਖੈਰਦੀ ਨਾਲ ਗਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਕੂਲ ਦੇ ਕਮਰਿਆਂ ਅਤੇ ਭਰਤੀ ਪਾਉਣ ਲਈ ਸਰਕਾਰ ਵਲੋਂ ਲੱਖਾਂ ਦੀ ਤਾਦਾਦ ਵਿੱਚ ਗਰਾਂਟ ਆਈਂ ਹੈ ਪਰ ਆਈਆਂ ਗ੍ਰਾਂਟਾਂ ਵਿਚ ਹੇਰਾਫੇਰੀ ਕੀਤੀ ਗਈ ਹੈ । ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੇ ਜ਼ਿਲ੍ਹਾ ਤਰਨਤਾਰਨ ਦੇ ਡੀਸੀ ਸਾਹਿਬ ਕੋਲੋਂ ਮੰਗ ਕੀਤੀ ਕਿ ਇਹ ਦੀ ਜਾਂਚ ਕਰਵਾਈ ਜਾਵੇ ਉਨ੍ਹਾਂ ਨੇ ਕਿਹਾ ਪਾਣੀ ਦੇ ਨਿਕਾਸ ਦਾ ਜਲਦੀ ਪ੍ਰਬੰਧ ਨਹੀਂ ਕੀਤਾ ਗਿਆ ਤਾਂ ਸਕੂਲ ਵਿਚ ਛੁੱਟੀਆਂ ਕਰਨੀਆਂ ਪੈਣਗੀਆਂ ਤੇ ਸਕੂਲ ਦੇ ਵਿਦਿਆਰਥੀਆਂ ਦਾ ਪੜ੍ਹਾਈ ਦਾ ਬਹੁਤ ਨੁਕਸਾਨ ਹੋਵੇਗਾ ਅਗਰ ਪਾਣੀ ਦਾ ਨਿਕਾਸ ਨਾ ਹੋਇਆ ਸਕੂਲ ਦਾ ਪਾਣੀ ਇਕ ਮਹੀਨੇ ਤੱਕ ਨਹੀ ਸੁੱਕ ਸਕਦਾ।

Loading comments...