ਆਰਥਿਕ ਮੰਦਹਾਲੀ ਵਿੱਚੋਂ ਲੰਘ ਰਿਹਾ ਹੈ ਕਬੱਡੀ ਖਿਡਾਰੀ ਬੰਟੀ ਰੋਮਾਣਾ...

9 months ago
16

ਮਾਂ ਖੇਡ ਕਬੱਡੀ ਨੂੰ ਪੰਜਾਬੀ ਬੁਹਤ ਪਿਆਰ ਕਰਦੇ ਹਨ ਤੇ ਇਹ ਖੇਡ ਪਿੰਡਾ ਤੋਂ ਸ਼ੁਰੂ ਹੁੰਦੀ ਹੋਈ ਅੱਜ ਅੰਤਰਰਾਸ਼ਟਰੀ ਪੱਧਰ ਤੇ ਖੇਡੀ ਜਾ ਰਹੀ ਹੈ ਪਰ ਕਬੱਡੀ ਖਿਡਾਰੀ ਅੱਜ ਬੁਹਤ ਹੀ ਮਾੜੇ ਹਲਾਤਾਂ ਵਿੱਚੋਂ ਲੰਘ ਰਹੇ ਹਨ ਹਾਲਤ ਤਾਂ ਹੀ ਇਹ ਬਣ ਗਈ ਕੀ ਉਹ ਖਿਲਾਫ ਦੋ ਵਕਤ ਦੀ ਰੋਜ਼ੀ ਰੋਟੀ ਤੋਂ ਵੀ ਮੁਹਤਾਜ ਹੁੰਦੇ ਜਾ ਰਹੇ ਹਨ ਹਾਲਾਂ ਕੀ ਕੱਬਡੀ ਨੇ ਕਈ ਖਿਡਾਰੀਆਂ ਨੂੰ ਪਹਿਚਾਣ ਵੀ ਦਿੱਤੀ ਪਰ ਇਹ ਸਾਰੇ ਖਿਡਾਰੀਆਂ ਨੂੰ ਨਸੀਬ ਨਹੀਂ ਹੁੰਦੀ ਮੀਂਹ ਵਿੱਚ ਚੋਂਦੇ ਕਮਰੇ ਵਿੱਚ ਬੈਠਾ ਕਬੱਡੀ ਖਿਡਾਰੀ ਬੰਟੀ ਰੋਮਾਣਾ ਆਖਦਾ ਹੈ ਕੀ ਕਈ ਵਾਰ ਤਾਂ ਇਸ ਤਰਾਂ ਦਾ ਵੀ ਦਿਨ ਚੜ੍ਹਦਾ ਹੈ ਕੀ ਨਾ ਤਾਂ ਕੋਈ ਕਬੱਡੀ ਦਾ ਮੈਚ ਆਉਂਦਾ ਤੇ ਨਾ ਹੀ ਦਿਹਾੜੀ ਮਿਲਦੀ ਹੈ ਉਸ ਦਿਨ ਦਾ ਰੋਟੀ ਆਸ ਪਾਸ ਦੇ ਘਰਾਂ ਤੋਂ ਮੰਗ ਕੇ ਲਿਆਉਣੀ ਪੈਂਦੀ ਹੈ ਬੰਟੀ ਰੋਮਾਣਾ ਨੇ ਆਖਿਆ ਕਿ ਪਿਉਂ ਦਾ ਕਦੀ ਮੂੰਹ ਨਹੀਂ ਵੇਖਿਆ ਪਿਛਲੇ 10 ਸਾਲ ਤੋਂ ਕਬੱਡੀ ਖੇਡ ਰਹੇ ਬੰਟੀ ਰੋਮਾਣਾ ਨੇ ਆਖਿਆ ਕਿ ਕਬੱਡੀ ਦੇ ਦੋਰਾਨ ਦੁਸਰੀ ਟੀਮ ਦੇ ਖਿਡਾਰੀ ਨੇ ਕੰਨ ਤੇ ਚਪੇੜ ਮਾਰੀ ਸੀ ਤੇ ਕੰਨ ਵਿੱਚ ਨੁਕਸ ਪੈ ਗਿਆ ਤੇ ਪੈਸੇ ਨਾ ਹੋਣ ਕਰਕੇ ਉਹ ਇਲਾਜ ਵੀ ਨਹੀਂ ਕਰਵਾ ਸਕਿਆ

Loading comments...