ਪਾਰਕ ਵਿੱਚੋਂ ਮਿੱਟੀ ਲੈਕੇ ਕੰਧ ਤੇ ਲਗਾਉਣੀ ਵਿਅਕਤੀ ਨੂੰ ਪਈ ਮਹਿੰਗੀ,ਗਲੀ ਵਿੱਚ ਸ਼ਰੇਆਮ ਗੋਲੀਆਂ ਮਾਰ ਕੀਤਾ ਕਤਲ

6 months ago
9

ਸਰਹੱਦੀ ਪਿੰਡ ਕਾਲੀਆ ਵਿਖੇ ਘਰ ਦੇ ਪਿਛਲੇ ਪਾਸੇ ਬਣੇ ਪਾਰਕ ਦੇ ਵਿੱਚੋਂ ਮਿੱਟੀ ਲੈ ਕੇ ਕੰਧ ਦੇ ਨਾਲ ਲਗਾਉਣੀ ਵਿਅਕਤੀ ਨੂੰ ਮਹਿੰਗੀ ਪੈ ਕੇ ਪਾਰਕ ਦੇ ਮਾਲਕ ਨੇ ਸ਼ਰੇਆਮ ਗਲੀ ਦੇ ਵਿੱਚ ਗੋਲੀਆਂ ਮਾਰ ਕੇ ਉਸ ਦਾ ਕਤਲ ਕਰ ਦਿੱਤਾ ਮ੍ਰਿਤਕ ਵਿਅਕਤੀ ਦੀ ਕੰਧ ਵਿੱਚ ਪਾਣੀ ਪੈ ਰਿਹਾ ਸੀ ਅਤੇ ਉਸਦੇ ਵੱਲੋਂ ਮਿੱਟੀ ਲੈ ਕੇ ਨੀਹ ਦੇ ਨਾਲ ਪਾਈ ਜਾ ਰਹੀ ਸੀ ਜਿਸਦੇ ਚਲਦਿਆਂ ਗੁੱਸੇ ਵਿੱਚ ਆਏ ਵਿਅਕਤੀ ਨੇ ਗਲੀ ਦੇ ਵਿੱਚ ਸ਼ਰੇਆਮ ਇਸ ਵਾਰਦਾਤ ਨੂੰ ਅੰਜਾਮ ਦੇ ਦਿੱਤਾ ਮ੍ਰਿਤਕ ਦੀ ਪਹਿਚਾਣ ਕੇਵਲ ਦਾਸ ਪੁੱਤਰ ਨਰਾਇਣ ਦਾਸ ਦੇ ਰੂਪ ਵਿੱਚ ਹੋਈ ਹੈ ਵਾਰਦਾਤ ਨੂੰ ਅੰਜਾਮ ਦੇਣ ਤੋਂ ਬਾਅਦ ਵਿਅਕਤੀ ਮੌਕੇ ਤੋਂ ਫਰਾਰ ਹੋ ਗਿਆ ਉਥੇ ਥਾਣਾ ਵਲਟੋਹਾ ਦੀ ਪੁਲਿਸ ਅਤੇ ਡੀਐਸਪੀ ਭਿੱਖੀਵਿੰਡ ਮੌਕੇ ਤੇ ਪਹੁੰਚੇ ਅਤੇ ਕਾਨੂੰਨੀ ਕਾਰਵਾਈ ਆਰੰਭ ਕੀਤੀ ਹੈ ਪੁਲਿਸ ਨੇ ਇਸ ਸਬੰਧ ਦੇ ਵਿੱਚ ਤਿੰਨ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕੀਤਾ ਹੈ

Loading comments...