ਪਿੰਡ ਵਾੜਾ ਸ਼ੇਰ ਸਿੰਘ ਦੇ ਨਜ਼ਦੀਕ ਇੱਕ ਵਿਅਕਤੀ 1 ਕਿਲੋ ਹੈਰੋਇਨ ਤੇ 35 ਹਜ਼ਾਰ ਰੁਪਏ ਡਰੱਗ ਮਨੀ ਸਮੇਤ ਕਾਬੂ

5 months ago
16

ਸੀਆਈਏ ਸਟਾਫ਼ ਤਰਨਤਾਰਨ ਨੇ ਪਿੰਡ ਵਾੜਾ ਸ਼ੇਰ ਸਿੰਘ ਦੇ ਨਜ਼ਦੀਕ ਇੱਕ ਵਿਅਕਤੀ ਨੂੰ ਕਾਬੂ ਕਰਕੇ ਉਸ ਦੇ ਪਾਸੋ 1 ਕਿਲੋ ਹੈਰੋਇਨ ਤੇ 35 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕਰਕੇ ਉਸ ਦੇ ਖਿਲਾਫ ਥਾਣਾ ਸਦਰ ਪੱਟੀ ਵਿਖੇ ਮਾਮਲਾ ਦਰਜ ਕੀਤਾ ਹੈ ਕਾਬੂ ਕੀਤੇ ਗਏ ਵਿਅਕਤੀ ਦੀ ਪਹਿਚਾਣ ਮਹਾਬੀਰ ਸਿੰਘ ਉਰਫ ਮਾਗੂ ਪੁੱਤਰ ਕਿਸ਼ਨ ਸਿੰਘ ਵਾਸੀ ਵਾੜਾ ਸ਼ੇਰ ਸਿੰਘ ਥਾਣਾ ਸਦਰ ਪੱਟੀ ਦੇ ਰੂਪ ਵਿੱਚ ਹੋਈ ਹੈ ਮਿਲੀ ਜਾਣਕਾਰੀ ਅਨੁਸਾਰ ਐਸ ਆਈ ਸੁਖਦੇਵ ਸਿੰਘ ਪੁਲਿਸ ਪਾਰਟੀ ਗਸ਼ਤ ਦੇ ਸਬੰਧ ਵਿੱਚ ਸੀ.ਆਈ.ਏ ਸਟਾਫ ਸੈਰੋ ਤੋ ਵਲਟੋਹਾ ਵਰਨਾਲਾ ਅਲਗੋ ਵਾੜਾ ਸ਼ੇਰ ਸਿੰਘ ਆਦਿ ਨੂੰ ਜਾ ਰਹੇ ਸੀ ਕਿ ਜਦ ਪੁਲਿਸ ਪਾਰਟੀ ਵਾੜਾ ਸ਼ੇਰ ਸਿੰਘ ਤੋ ਅੱਧਾ ਕਿਲੋ ਮੀਟਰ ਅੱਗੇ ਪੁੱਜੀ ਤਾ ਸਾਹਮਣੇ ਤੋ ਇੱਕ ਨੋਜਵਾਨ ਆਉਦਾ ਦਿਖਾਈ ਦਿੱਤਾ ਜੋ ਪੁਲਿਸ ਪਾਰਟੀ ਨੂੰ ਦੇਖ ਯੱਕਦਮ ਤੇਜ ਕਦਮੀ ਤੁਰਨ ਲੱਗ ਗਿਆ ਜਿਸ ਨੂੰ ਤਫਤੀਸ਼ੀ ਨੇ ਸ਼ੱਕ ਦੀ ਬਿਨਾਹ ਪਰ ਕਾਬੂ ਕਰਕੇ ਨਾਮ ਪਤਾ ਪੁਛਿਆ ਅਤੇ ਜਿਸ ਦੀ ਤਲਾਸ਼ੀ ਕੀਤੀ ਗਈ ਜਿਸ ਨੇ ਆਪਣੇ ਲੱਕ ਨਾਲ ਬੰਨੇ ਪਰਨੇ ਵਿੱਚ ਇੱਕ ਕਾਲੇ ਰੰਗ ਦੇ ਲਿਫਾਫੇ ਵਿੱਚ ਹੈਰੋਇੰਨ ਬੰਨੀ ਸੀ ਜਿਸ ਦਾ ਵਜਨ ਕਰਨ ਤੇ ਉਹ ਇੱਕ ਕਿਲੋ ਹੈਰੋਇਨ ਤੇ ਉਸ ਦੀ ਜੇਬ ਵਿੱਚ 35000 ਹਜ਼ਾਰ ਰੁਪਏ ਡਰੱਗ ਮਨੀ ਬ੍ਰਾਮਦ ਹੋਏ

Loading comments...