ਗੁਰਦੁਆਰਾ ਲਕੀਰ ਸਾਹਿਬ

9 months ago
24

ਸਿੱਖ ਇਤਿਹਾਸ ਦਾ ਜਦੋਂ ਵੀ ਜ਼ਿਕਰ ਹੋਵੇਗਾ ਤਾਂ ਬਾਬਾ ਦੀਪ ਸਿੰਘ ਜੀ ਦਾ ਜਿਕਰ ਵੀ ਹਮੇਸ਼ਾ ਆਵੇਗਾ ਬਾਬਾ ਦੀਪ ਸਿੰਘ ਜੀ ਦੇ ਕਈ ਇਤਿਹਾਸਕ ਗੁਰਦੁਆਰਾ ਸਾਹਿਬ ਮੌਜੂਦ ਹਨ ਜਿਲਾ ਤਰਨਤਾਰਨ ਦੀ ਗੱਲ ਕਰੀਏ ਤਾਂ ਪਿੰਡ ਫਤਹਿ ਚੱਕ ਵਿਖੇ ਬਾਬਾ ਦੀਪ ਸਿੰਘ ਜੀ ਦਾ ਇਤਿਹਾਸਕ ਗੁਰਦੁਆਰਾ ਸਾਹਿਬ ਹੈ ਇਹ ਉਹ ਅਸਥਾਨ ਹੈ ਜਿਥੇ ਬਾਬਾ ਦੀਪ ਸਿੰਘ ਜੀ ਨੇ 5000 ਹਜ਼ਾਰ ਸਿੱਖਾਂ ਨੂੰ ਜੰਗ ਲਈ ਤਿਆਰ ਕੀਤਾ ਸੀ ਇਸ ਅਸਥਾਨ ਤੇ ਬਾਬਾ ਦੀਪ ਸਿੰਘ ਜੀ ਨੇ ਲਕੀਰ ਖਿੱਚੀ ਸੀ ਤੇ ਆਖਿਆ ਸੀ ਕੀ ਜ਼ੋ ਮਰਨ ਤੋਂ ਨਹੀਂ ਡਰਦੇ ਉਹ ਲਕੀਰ ਪਾਰ ਕਰ ਲੈਣ ਤੇ ਜ਼ੋ ਡਰਦੇ ਹਨ ਉਹ ਲਕੀਰ ਪਾਰ ਨਾ ਕਰਨ ਪਰ 5000 ਸਿੱਖਾਂ ਨੇ ਲਕੀਰ ਪਾਰ ਕੀਤੀ ਸੀ ਤੇ ਬਾਬਾ ਦੀਪ ਸਿੰਘ ਜੀ ਦੇ ਨਾਲ ਜੰਗ ਲਈ ਰਵਾਨਾ ਹੋਏ ਸਨ ਅੱਜ ਇਸ ਅਸਥਾਨ ਤੇ ਗੁਰਦੁਆਰਾ ਲਕੀਰ ਸਾਹਿਬ ਮੌਜੂਦ ਹੈ ਜਿਥੇ ਹਰ ਐਤਵਾਰ ਭਾਰੀ ਗਿਣਤੀ ਵਿੱਚ ਸੰਗਤਾਂ ਆਉਂਦੀਆਂ ਹਨ

Loading comments...