ਘਰ ਦੇ ਬੁਰੇ ਹਾਲਾਤਾਂ ਵਿੱਚ ਧੀ ਦੇ ਰੱਖੇ ਵਿਆਹ ਨੂੰ ਲੈ ਕੇ ਰਾਤ ਦਿਨ ਫਿਕਰਾਂ ਵਿੱਚ ਪਿਆ ਗਰੀਬ ਪਰਿਵਾਰ

5 months ago
3

ਜਿਲਾ ਤਰਨ ਤਾਰਨ ਦੇ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਕਸਬਾ ਘਰਿਆਲਾ ਵਿਖੇ ਇੱਕ ਦਿਲ ਨੂੰ ਝੰਝੋੜ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਵਿੱਚ ਘਰ ਵਿੱਚ ਪਈ ਅੱਤ ਦੀ ਗਰੀਬੀ ਅਤੇ ਘਰ ਦੇ ਬਣੇ ਬੁਰੇ ਹਾਲਾਤਾਂ ਦੇ ਵਿੱਚ ਗਰੀਬ ਪਰਿਵਾਰ ਨੂੰ ਆਪਣੀ ਧੀ ਦਾ ਵਿਆਹ ਕਰਨ ਲਈ ਕੁਝ ਵੀ ਦਿਖਾਈ ਨਹੀਂ ਦੇ ਰਿਹਾ ਜਦ ਇਸ ਸਬੰਧੀ ਪੱਤਰਕਾਰਾਂ ਦੀ ਟੀਮ ਵੱਲੋਂ ਪੀੜਤ ਪਰਿਵਾਰ ਨਾਲ ਰਾਬਤਾ ਕਾਇਮ ਕੀਤਾ ਗਿਆ ਤਾਂ ਪੀੜਤ ਇਸ ਗਰੀਬ ਪਰਿਵਾਰ ਦੇ ਮੁਖੀਆ ਲਖਵਿੰਦਰ ਸਿੰਘ ਨੇ ਆਪਣੀ ਹੱਡ ਬੀਤੀ ਦੱਸਦੇ ਹੋਏ ਕਿਹਾ ਕਿ ਉਹ ਭੱਠੇ ਤੇ ਇੱਟਾਂ ਪਾਉਣ ਦਾ ਕੰਮ ਕਰਦਾ ਹੈ ਅਤੇ ਇਸ ਦੌਰਾਨ ਉਸੇ ਦੇ ਨਾਲ ਇੱਕ ਵੱਡਾ ਹਾਦਸਾ ਵਾਪਰ ਗਿਆ ਜਿਸ ਕਾਰਨ ਪਹਿਲਾਂ ਤਾਂ ਉਸ ਦੇ ਹੱਥ ਦੀਆਂ ਸਾਰੀਆਂ ਉਂਗਲਾਂ ਟੁੱਟ ਗਈਆਂ ਅਤੇ ਜਦ ਉਸ ਦੀਆਂ ਉਂਗਲਾਂ ਠੀਕ ਹੋਈਆਂ ਤਾਂ ਕੁਝ ਹੀ ਦੇਣ ਬਾਅਦ ਫਿਰ ਉਸ ਦਾ ਐਕਸੀਡੈਂਟ ਹੋ ਗਿਆ ਜਿਸ ਕਾਰਨ ਉਸ ਦੀ ਲੱਤ ਤੇ ਵੀ ਗੰਭੀਰ ਸੱਟ ਲੱਗ ਗਈ ਅਤੇ ਇਸ ਕਾਰਨ ਉਸ ਦਾ ਜੋ ਕੁਝ ਹੈ ਸੀ ਸਾਰਾ ਕੁਝ ਵਿਕ ਗਿਆ ਪੀੜਤ ਲਖਵਿੰਦਰ ਸਿੰਘ ਨੇ ਦੱਸਿਆ ਕਿ ਉਹ ਪਿੱਛੋਂ ਪਿੰਡ ਚੂਸਲੇਵਾੜ ਦਾ ਰਹਿਣ ਵਾਲਾ ਹੈ ਪਰ ਹੁਣ ਉਹ ਕਿਰਾਏ ਤੇ ਪਿੰਡ ਘਰਿਆਲਾ ਵਿਖੇ ਰਹਿ ਰਿਹਾ ਹੈ ਅਤੇ ਉਸ ਦੀ ਧੀ ਦਾ ਵਿਆਹ 8 ਤਰੀਕ ਨੂੰ ਰੱਖਿਆ ਹੋਇਆ ਹੈ ਅਤੇ ਵਿਆਹ ਦੇ ਵਿੱਚ ਕੁਝ ਹੀ ਦਿਨ ਰਹਿ ਗਏ ਹਨ ਪਰ ਘਰ ਵਿੱਚ ਆਟਾ ਤੱਕ ਤਾਂ ਕੀ ਇੱਕ ਸ਼ਗਨ ਦੀ ਚੁੰਨੀ ਤੱਕ ਨਹੀਂ ਹੈਗੀ ਜਿਸ ਕਰਕੇ ਰਾਤ ਦਿਨ ਉਸ ਨੂੰ ਇਹ ਫਿਕਰ ਖਾਈ ਜਾ ਰਹੀ ਹੈ ਕਿ ਉਹ ਆਪਣੀ ਧੀ ਦਾ ਵਿਆਹ ਕਿਸ ਤਰੀਕੇ ਨਾਲ ਕਰੇਗਾ ਪੀੜਤ ਲਖਵਿੰਦਰ ਸਿੰਘ ਅਤੇ ਉਸ ਦੀ ਪਤਨੀ ਸਿੰਦਰ ਕੌਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਹਨਾਂ ਦੀ ਧੀ ਦਾ ਵਿਆਹ ਤੇ ਉਹਨਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਤਾਂ ਜੋ ਉਹ ਆਪਣੀ ਧੀ ਮਮਤਾ ਕੌਰ ਦਾ ਵਿਆਹ ਕਰਕੇ ਉਸ ਨੂੰ ਆਪਣੇ ਘਰ ਘਲ ਸਕਣ

ਜੇ ਕੋਈ ਦਾਨੀ ਸੱਜਣ ਇਸ ਪੀੜਤ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਹਨਾਂ ਦਾ ਮੋਬਾਇਲ ਨੰਬਰ ਵੀਡੀਓ ਵਿੱਚ ਵੀ ਬੋਲ ਕੇ ਦੱਸਿਆ ਹੋਇਆ ਹੈ ਅਤੇ 9041800791 ਅਤੇ ਪੀੜਤ ਪਰਿਵਾਰ ਦਾ ਅਕਾਊਂਟ ਨੰਬਰ ਹੈ
ਪੰਜਾਬ ਨੈਸ਼ਨਲ ਬੈਂਕ
Account number --0382001700055481
IFSC CODE--PUNB0038200

Loading comments...