ਕੋਕਲਾ ਮਾਰਕੀਟ ਤੋਂ ਜੈਨ ਕਲੋਨੀ ਤੱਕ ਪਹੁੰਚੀ ਸ਼ੋਰਟ ਸਰਕਟ ਹੋਣ ਨਾਲ ਲੱਗੀ ਅੱਗ

1 year ago
129

ਗੜ੍ਹਦੀਵਾਲਾ 'ਚ ਪੈਂਦੇ ਜੈਨ ਕਲੋਨੀ ਨਜਦੀਕ ਕੋਕਲਾ ਮਾਰਕੀਟ ਵਿੱਚ ਸਪਾਰਕਿੰਗ ਹੋਣ ਨਾਲ ਖਾਲੀ ਪਲਾਟਾਂ ਵਿੱਚ ਉੱਗੇ ਨੜਿਆਂ,ਝਾੜੀਆਂ ਤੇ ਹੋਰ ਘਾਹ ਫ਼ੂਸ ਨੂੰ ਅੱਗ ਲੱਗਣ ਦਾ ਸਮਾਂਚਾਰ ਪ੍ਰਾਪਤ ਹੋਇਆ ਹੈ। ਕੋਕਲਾ ਮਾਰਕੀਟ ਨੇੜਲੇ ਰਿਹਾਇਸ਼ੀ ਖਾਲੀ ਪਲਾਟਾਂ ਵਿੱਚ ਬਾਅਦ ਦੁਪਹਿਰ ਲਗਭਗ 4 ਵਜੇ ਇੱਕਦਮ ਭਿਆਨਕ ਅੱਗ ਲੱਗ ਗਈ ਜੋਕਿ ਜੈਨ ਕਲੋਨੀ ਤੱਕ ਫੈਲ ਗਈ। ਜਿਸ ਦੌਰਾਨ ਜੈਨ ਕਲੋਨੀ ਵਾਸੀਆਂ ਵਿੱਚ ਹੜਕਮ ਮੱਚ ਗਿਆ। ਇਸ ਮੌਕੇ ਮਾਰਕੀਟ ਚ ਮੌਜੂਦ ਇਕਵਾਲ਼ ਸਿੰਘ ਕੋਕਲਾ ਨੇ ਦੱਸਿਆ ਕਿ ਜਿਵੇਂ ਹੀ ਉਸਨੂੰ ਅੱਗ ਲੱਗਣ ਦਾ ਪਤਾ ਲੱਗਾ ਉਸਨੇ ਤੁਰੰਤ ਨਗਰ ਕੌਂਸਲ ਗੜ੍ਹਦੀਵਾਲਾ ਵਿਖੇ ਸੂਚਿਤ ਕੀਤਾ। ਜਿੱਥੇ ਨਗਰ ਕੌਂਸਲ ਗੜ੍ਹਦੀਵਾਲਾ ਵੱਲੋਂ ਕਿਹਾ ਗਿਆ ਕਿ ਉਨ੍ਹਾਂ ਕੋਲ ਅੱਗ ਬੁਝਾਉਣ ਸਬੰਧੀ ਕੋਈ ਪ੍ਰਬੰਧ ਨਹੀਂ ਹੈ। ਜਿਸਤੋਂ ਬਾਅਦ ਬਾਬਾ ਦੀਪ ਸਿੰਘ ਸੇਵਾ ਦਲ ਐਂਡ ਵੈਲਫੇਅਰ ਸੁਸਾਇਟੀ ਗੜ੍ਹਦੀਵਾਲਾ ਦੇ ਪ੍ਰਧਾਨ ਮਨਜੋਤ ਸਿੰਘ ਤਲਵੰਡੀ ਨਾਲ ਸੰਪਰਕ ਕੀਤਾ ਗਿਆ। ਜਿਨ੍ਹਾਂ ਦੀ ਟੀਮ ਵੱਲੋਂ ਤੁਰੰਤ ਮੌਕੇ ਤੇ ਪਹੁੰਚ ਕੇ ਅੱਗ ਬੁਝਾਉਣ ਦੇ ਯਤਨ ਜਾਰੀ ਕੀਤੇ ਗਏ। ਜਿਸ ਦੌਰਾਨ ਦਸੂਹਾ ਫਾਇਰ ਬ੍ਰਿਗੇਡ ਵੀ ਮੌਕੇ ਤੇ ਪਹੁੰਚ ਗਈ। ਲੰਬੇ ਸਮੇਂ ਤੱਕ ਕੀਤੇ ਯਤਨਾਂ ਨਾਲ ਅੱਗ ਤੇ ਕਾਬੂ ਪਾ ਲਿਆ ਗਿਆ। ਹਾਲਾਂਕਿ ਇਸ ਅੱਗ ਵਿਚ ਕਿਸੇ ਤਰ੍ਹਾਂ ਦਾ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ਪਰ ਸਥਾਨਿਕ ਲੋਕਾਂ ਦਾ ਕਹਿਣਾ ਹੈ ਕਿ ਹਰ ਸਾਲ ਗਰਮੀਆਂ ਦੇ ਮੌਸਮ ਦੌਰਾਨ ਕੋਕਲਾ ਮਾਰਕੀਟ ਅਤੇ ਜੈਨ ਕਲੋਨੀ ਵਿੱਚ ਅੱਗ ਲੱਗਣ ਦੀ ਘਟਨਾ ਵਾਪਰਦੀ ਰਹਿੰਦੀ ਹੈ। ਉਹਨਾਂ ਮੰਗ ਕੀਤੀ ਕਿ ਜਿੱਥੋਂ ਟਰਾਂਸਫਾਰਮਰ ਅਤੇ ਬਿਜਲੀ ਦੀਆਂ ਤਾਰਾਂ ਲੰਘਦੀਆਂ ਹਨ ਨਗਰ ਕੌਂਸਲ ਤੇ ਬਿਜਲੀ ਵਿਭਾਗ ਵੱਲੋਂ ਟਰਾਂਸਫਰ ਅਤੇ ਬਿਜਲੀ ਦੇ ਖੰਭਿਆਂ ਦੇ ਥੱਲੇ ਸਫਾਈ ਕਰਵਾ ਦੇਣੀ ਚਾਹੀਦੀ ਹੈ ਜਿਸ ਨਾਲ ਕਿਸੇ ਤਰ੍ਹਾਂ ਦੀ ਅਣਸਖਾਮੀ ਘਟਨਾ ਨਾ ਬੀਤ ਸਕੇ। ਇਸ ਮੌਕੇ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਨਾਇਬ ਤਹਿਸੀਲਦਾਰ ਲਖਵੀਰ ਸਿੰਘ ਅਤੇ ਐੱਸ.ਐਚ.ਓ ਹਰਦੇਵਪ੍ਰੀਤ ਸਿੰਘ ਅਪਣੇ ਸਾਥੀ ਕਰਮਚਾਰੀਆ ਨਾਲ ਮੌਕੇ ਤੇ ਪਹੁੰਚੇ। ਇਸ ਮੌਕੇ ਨਗਰ ਕੌਂਸਲ ਪ੍ਰਧਾਨ ਜਸਵਿੰਦਰ ਸਿੰਘ ਜੱਸਾ, ਕੌਂਸਲਰ ਸਰੋਜ ਮਨਹਾਸ, ਸਮਾਜ ਸੇਵਕ ਸ਼ੁਭਮ ਸਹੋਤਾ, ਗਰਦਾਵਰ ਮਨਪ੍ਰੀਤ ਸਿੰਘ, ਗਰਦਾਵਾਰ ਗੁਰਪ੍ਰੀਤ ਸਿੰਘ, ਪਟਵਾਰੀ ਸਤਵਿੰਦਰ ਸਿੰਘ,, ਜੋਗਿੰਦਰ ਸੰਧੂ, ਕੁਲਵੰਤ ਤਲਵਾੜ, ਮੁਕੇਸ਼ ਪੁਰੀ,ਰਾਜੂ ਗੁਪਤਾ, ਨਰਿੰਦਰ ਜੇ. ਈ. ਸਮੇਤ ਹੋਰ ਪਤਵੰਤੇ ਹਾਜਰ ਸਨ।

Loading comments...