ਢਿਲਵਾਂ ਨੇੜੇ ਦਰਿਆ ਬਿਆਸ ਮੰਡ ਇਲਾਕੇ ਚੋਂ ਇੱਕ ਔਰਤ ਦੀ ਲਾਸ਼ ਬਰਾਮਦ

1 year ago
356

ਥਾਣਾ ਢਿਲਵਾਂ ਪੁਲਿਸ ਨੇ ਦਰਿਆ ਬਿਆਸ ਮੰਡ ਇਲਾਕੇ ਚੋਂ ਇੱਕ ਔਰਤ ਦੀ ਲਾਸ਼ ਬਰਾਮਦ ਕੀਤੀ ਹੈ।ਇਸ ਮਾਮਲੇ ਸਬੰਧੀ ਡੀਐਸਪੀ ਭੁਲੱਥ ਸੁਰਿੰਦਰ ਪਾਲ ਧੋਗੜੀ ਨੇ ਦੱਸਿਆ ਕਿ ਦਰਿਆ ਬਿਆਸ ਕਿਨਾਰੇ ਇੱਕ ਔਰਤ ਦੀ ਲਾਸ਼ ਬਰਾਮਦ ਹੋਈ ਹੈ । ਤਫਤੀਸ਼ ਤੋਂ ਬਾਅਦ ਉਸ ਦੀ ਪਹਿਚਾਣ ਹੋਈ ਜਿਸ ਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਮੌਕੇ ਤੇ ਬੁਲਾਇਆ ਗਿਆ। ਮ੍ਰਿਤਕ ਔਰਤ ਦੇ ਪਤੀ ਦੇ ਬਿਆਨਾਂ ਤੇ ਇੱਕ ਅਣਪਛਾਤੇ ਸਮੇਤ ਤਿੰਨ ਵਿਅਕਤੀਆਂ ਵਿਰੁੱਧ ਕੇਸ ਦਰਜ ਕਰ ਲਿਆ ਗਿਆ ਹੈ। ਜਦਕਿ ਆਰੋਪੀ ਹਲੇ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਹਨ।

Loading comments...