12 ਜੂਨ ਨੂੰ ਪੰਜਾਬ ਬੰਦਰਿਜ਼ਰਵਰੇਸ਼ਨ ਚੋਰ ਫੱੜੋ, ਪੱਕਾ ਮੋਰਚਾ ਪੰਜਾਬ ਸ੍ਰੀ ਮੁਕਤਸਰ ਸਾਹਿਬ @FastPunjabTV

1 year ago
22

12 ਜੂਨ ਨੂੰ ਪੰਜਾਬ ਬੰਦ
ਰਿਜ਼ਰਵਰੇਸ਼ਨ ਚੋਰ ਫੱੜੋ, ਪੱਕਾ ਮੋਰਚਾ ਪੰਜਾਬ ਸ੍ਰੀ ਮੁਕਤਸਰ ਸਾਹਿਬ
ok

ਰਿਜ਼ਰਵੇਸ਼ਨ ਚੋਰ ਫੜੋ ਪੱਕਾ ਮੋਰਚਾ ਮੋਹਾਲੀ ਮੁਹਿੰਮ ਅਧੀਨ ਜੋ ਕਿ ਪ੍ਰੋ. ਹਰਨੇਕ ਸਿੰਘ ਦੀ ਅਗਵਾਈ ਵਿੱਚ ਪਿਛਲੇ 56 ਦਿਨ ਤੋਂ ਚੱਲ ਰਿਹਾ ਹੈ। ਇਸ ਸੰਬੰਧ ਵਿਚ ਅੱਜ ਰਣਜੀਤ ਸਿੰਘ ਧਾਲੀਵਾਲ ਦੀ ਪ੍ਰਧਾਨਗੀ ਹੇਠ ਗੋਨਿਆਨਾ ਰੋਡ ਵਾਲਮੀਕਿ ਧਰਮਸ਼ਾਲਾ ਵਿਖੇ ਇੱਕ ਮੀਟਿੰਗ ਕੀਤੀ ਗਈ। ਇਸ ਮੋਰਚੇ ਦੇ ਚਲਦਿਆਂ ਮਾਨ ਸਰਕਾਰ ਦਾ ਦਲਿਤ ਵਿਰੋਧੀ ਚੇਹਰਾ ਓਦੋਂ ਸਾਹਮਣੇ ਆਇਆ ਜਦੋਂ ਮੁੱਖਮੰਤਰੀ ਭਗਵੰਤ ਮਾਨ ਨੇ ਮੋਰਚੇ ਦੇ ਯੋਧਿਆਂ ਨੂੰ ਮਿਲਣ ਤੋਂ ਸਾਫ ਇਨਕਾਰ ਕਰ ਦਿੱਤਾ।ਫਿਰ ਜਿਸ ਤੋਂ ਬਾਅਦ ਮੋਰਚੇ ਵੱਲੋਂ ਇਹ ਫੈਂਸਲਾ ਲਿਆ ਗਿਆ ਜਿਸ ਵਿਚ ਆਉਣ ਵਾਲੀ 12 ਜੂਨ ਨੂੰ ਡਾ. ਹਰਨੇਕ ਸਿੰਘ ਦੇ ਦਿਸ਼ਾ ਨਿਰਦੇਸ਼ ਅਨੁਸਾਰ ਪੰਜਾਬ ਬੰਦ ਨੂੰ ਸਫਲ ਬਣਾਉਣ ਲਈ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਮੌਕੇ ਇੱਕ ਐਕਸ਼ਨ ਕਮੇਟੀ ਦਾ ਗਠਨ ਕੀਤਾ ਗਿਆ ਜਿਸ ਵਿਚ ਰਣਜੀਤ ਸਿੰਘ ਧਾਲੀਵਾਲ, ਅਸ਼ੋਕ ਮਹਿੰਦਰਾ, ਪ੍ਰਿ. ਇੰਦਰ ਸਿੰਘ, ਹਰਬੰਸ ਸਿੰਘ ਸਿੱਧੂ, ਵਿਜੈ ਕਲੋਸੀਆਂ,ਪਾਲਾ ਸਿੰਘ ਖਪਿਆਵਾਲੀ, ਮਨਜੀਤ ਸਿੱਧੂ, ਡਾ. ਸਵਰਨਜੀਤ ਸਿੰਘ, ਡਾ. ਹਰਬੰਸ ਝੂੰਬਾ, ਸਾਗਰ ਧਵਨ ਐਡਵੋਕੇਟ, ਸ਼ੇਰ ਸਿੰਘ ਪ੍ਰਧਾਨ,ਹਰਜਿੰਦਰ ਭੰਗਚੜੀ, ਇਸ ਮੌਕੇ ਸਮੂਹ ਬੁਲਾਰਿਆਂ ਨੇ ਬੋਲਦਿਆਂ ਸ਼ਹਿਰ ਦੇ ਵਪਾਰਮੰਡਲ, ਟਰਾਂਸਪੋਰਟਰਾਂ, ਬੱਸ ਅਪਰੇਟਰ ਭਾਈਚਾਰੇ ਨੂੰ ਅਪੀਲ ਕਰਦਿਆਂ ਕਿਹਾ ਕਿ ਸਮੂਹ ਐੱਸ ਸੀ ਭਾਈਚਾਰੇ ਵੱਲੋਂ 12 ਜੂਨ ਨੂੰ ਪੰਜਾਬ ਬੰਦ ਦੇ ਨਿਰਦੇਸ਼ ਮੁਤਾਬਿਕ ਬੇਨਤੀ ਕਰਦਿਆਂ ਕਿਹਾ ਕਿ ਸਮੂਹ ਵਾਸੀਆਂ ਨੂੰ ਐੱਸ ਸੀ ਭਾਈਚਾਰੇ ਦਾ ਸਾਥ ਦੇਣਾ ਚਾਹੀਦਾ ਹੈ,ਕਿਉਂਕਿ ਜਦ ਵੀ ਕਿਸੇ ਧਰਮ ਜਾ ਕੌਮ ਪਰ ਕਿਸੇ ਵੀ ਤਰਾਂ ਦਾ ਕੋਈ ਸੰਕਟ ਆਇਆ ਹੈ ਤਾਂ ਐੱਸ ਸੀ ਭਾਈਚਾਰੇ ਨੇ ਵਧ ਚੜ ਕੇ ਹਿੱਸਾ ਪਾਇਆ ਹੈ। ਇਸ ਲਈ ਅੱਜ ਸਮੂਹ ਬੁਲਾਰਿਆਂ ਨੇ ਕਿਹਾ ਕਿ ਕੁਝ ਸਵਾਰਥੀ ਲੋਕਾਂ ਨੇ ਜਾਅਲੀ ਅਨੁਸੂਚਿਤ ਜਾਤੀ ਸਰਟੀਫਿਕੇਟ ਬਣਾ ਕੇ ਸਾਡੇ ਭਾਈਚਾਰੇ ਦੇ ਹੱਕਾਂ ਤੇ ਡਾਕਾ ਮਾਰਿਆ ਹੈ, ਜਿਸ ਵਿਚ IPS, PCS, ਮੰਡੀ ਬੋਰਡ, ਸਿੱਖਿਆ ਵਿਭਾਗ ਆਦਿ ਵੱਖ ਵਖ ਵਿਭਾਗਾਂ ਚ ਨੌਕਰੀ ਲੈਕੇ ਐੱਸ ਸੀ ਭਾਈਚਾਰੇ ਦੇ ਹੱਕਾਂ ਤੇ ਡਾਕਾ ਮਾਰਿਆ ਹੈ। ਇਸ ਮੌਕੇ ਅਹੁਦੇਦਾਰ ਸਾਹਿਬਾਨਾਂ ਨੇ ਅਪੀਲ ਕੀਤੀ ਕਿ ਇਸ ਹੱਕ ਦੀ ਲੜਾਈ ਵਿਚ ਸਾਡਾ ਸਾਥ ਦਿੱਤਾ ਜਾਵੇ। ਇਸ ਤੋਂ ਇਲਾਵਾ ਗਿਆਨੀ ਜਗਜੀਤ ਸਿੰਘ,ਮਦਨ ਸਿੰਘ ਆਰੇ ਵਾਲਾ,ਨੱਥਾ ਸਿੰਘ ਭਲੂਰੀਆ, ਆਤਮਾ ਸਿੰਘ ਦੱਦੂ,ਰਾਮ ਕੁਮਾਰ,ਮੰਗਤ ਰਾਮ ਸੈਕਟਰੀ, ਸੁਖਦੀਪ ਸਿੰਘ,ਬਲਕਰਨ ਕੌਲਧਾਰ, ਆਦਿ ਮੀਟਿੰਗ ਵਿੱਚ ਸ਼ਾਮਲ ਹੋਏ

Loading comments...