ਮਜਦੂਰ ਜਥੇਬੰਦੀਆਂ ਨੇ ਲਾਇਆ ਥਾਣਾ ਸਿਟੀ ਮੁਹਰੇ ਧਰਨਾ,ਏਐਸਆਈ ਬਲਦੇਵ ਤੇ ਕੇਸ ਦਰਜ ਕਰਨ ਤੇ ਸਸਪੈਂਡ ਕਰਨ ਦੀ ਮੰਗ

1 year ago
2

ਮਜਦੂਰ ਜਥੇਬੰਦੀਆਂ ਨੇ ਲਾਇਆ ਥਾਣਾ ਸਿਟੀ ਮੁਹਰੇ ਧਰਨਾ,ਏਐਸਆਈ ਬਲਦੇਵ ਤੇ ਕੇਸ ਦਰਜ ਕਰਨ ਤੇ ਸਸਪੈਂਡ ਕਰਨ ਦੀ ਮੰਗ

ਸ੍ਰੀ ਮੁਕਤਸਰ ਸਾਹਿਬ ਦੇ ਥਾਣਾ ਸਿਟੀ ਮੁਹਰੇ ਸੋਮਵਾਰ ਨੂੰ ਦਿਹਾਤੀ ਮਜਦੂਰ ਸਭਾ, ਕਮਿਉਨਿਸਟ ਪਾਰਟੀਆਂ ਦੀ ਅਗਵਾਈ ਚ ਮਜਦੂਰ ਜਥੇਬੰਦੀਆਂ ਵੱਲੋਂ ਧਰਨਾ ਲਾਇਆ ਗਿਆ। ਇਸ ਦੌਰਾਨ ਸਭਾ ਦੇ ਆਗੂ ਹਰਜੀਤ ਸਿੰਘ ਮੱਦਰਸਾ ਨੇ ਕਿਹਾ ਕਿ ਬੀਤੇ ਦਿਨੀਂ ਸਭਾ ਦੇ ਆਗੂ ਜਗਜੀਤ ਸਿੰਘ ਜੱਸੇਆਣਾ ਕਿਸੇ ਪੰਚਾਇਤੀ ਮਸਲੇ ਸਬੰਧੀ ਬਸ ਅੱਡਾ ਚੌਕੀ ਗਏ ਸਨ। ਇਸ ਦੌਰਾਨ ਪੁਲਿਸ ਮੁਲਾਜਾਮਾਂ ਨੇ ਉਨਾਂ ਦੀ ਗੱਲ ਨਹੀਂ ਸੁਣੀ ਤੇ ਬਹਸਬਾਜੀ ਹੋ ਗਈ। ਜਿਸ ਮਗਰੋਂ ਏਐਸਆਈ ਬਲਦੇਵ ਸਿੰਘ ਤੇ ਹੋਰ ਮੁਲਾਜਮਾਂ ਨੇ ਇਸ ਨਾਲ ਕੁੱਟਮਾਰ ਕੀਤੀ। ਨਾਲ ਹੀ ਝੂੱਠਾ ਤੇ ਨਜਾਇਜ ਪਰਚਾ ਕੱਟ ਕੇ ਜੇਲ ਭੇਜ ਦਿੱਤਾ। ਪ੍ਰਦਰਸ਼ਨਕਾਰੀਆਂ ਵੱਲੋਂ ਏਐਸਆਈ ਬਲਦੇਵ ਸਿੰਘ ਤੇ ਕੇਸ ਦਰਜ ਕਰਨ ਤੇ ਸਸਪੈਂਡ ਕਰਨ ਦੀ ਮੰਗ ਕੀਤੀ ਜਾ ਰਹੀ ਸੀ।

Loading comments...