ਜਦੋਂ ਅੱਗ ਲਾਉਣ ਤੋਂ ਪਹਿਲਾਂ ਹੀ ਫੂਕਿਆ ਗਿਆ ਰਾਵਣ ਦਾ ਪੁਤਲਾ। Ravana was blown up before setting fire। #Live

2 years ago
4

ਸਟੋਰੀ _ਜਦੋਂ ਅੱਗ ਲਾਉਣ ਤੋਂ ਪਹਿਲਾਂ ਹੀ ਫੂਕਿਆ ਗਿਆ ਰਾਵਣ ਦਾ ਪੁਤਲਾ....ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ
ਸ਼ਾਮ ਹੋਣ ਤੋਂ ਪਹਿਲਾਂ ਹੀ ਸ਼ਰਾਰਤੀ ਅਨਸਰ ਨੇ ਲਗਾਈ ਅੱਗ
ਐਂਕਰ _ਪੂਰੇ ਦੇਸ਼ ਵਿਚ ਅੱਜ ਦੁਸ਼ਹਿਰੇ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਉਥੇ ਹੀ ਗੁਰਦਾਸਪੁਰ ਵਿੱਚ ਜਗਾ ਤੇ ਰਾਵਣ ਮੇਘਨਾਥ ਅਤੇ ਕੁੰਭਕਰਨ ਦੇ ਪੁਤਲੇ ਬਣਾਏ ਗਏ ਸਨ। ਪਰ ਸਰਕਾਰੀ ਕਾਲਜ ਵਿੱਚ ਬਣਾਏ ਇਹ ਪੁਤਲਿਆਂ ਵਿਚ ਰਾਵਣ ਦੇ ਪੁਤਲੇ ਨੂੰ ਇਕਦਮ ਅੱਗ ਲੱਗਣ ਨਾਲ ਹਫੜਾ-ਦਫੜੀ ਮਚ ਗਈ। ਰਾਵਣ ਦਾ ਪੁਤਲਾ ਇਕਦਮ ਧੂ ਧੂ ਕਰਕੇ ਸੜਨ ਲੱਗ ਪਿਆ ਤੇ ਉਸ ਦੇ ਅੰਦਰ ਲਗਾਏ ਗਏ ਪਟਾਖੇ ਵੀ ਚਲਣੇ ਸ਼ੁਰੂ ਹੋ ਗਏ। ਹਾਲਾਂਕਿ ਅੱਗ ਲੱਗਣ ਦੇ ਸਹੀ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਪਰ ਕਿਹਾ ਜਾ ਰਿਹਾ ਹੈ ਕਿ ਕਿਸੇ ਸ਼ਰਾਰਤੀ ਅਨਸਰ ਵੱਲੋਂ ਇਹ ਅੱਗ ਲਗਾ ਦਿੱਤੀ ਗਈ ਹੈ। ਉਥੇ ਹੀ ਮੌਕੇ ਤੇ ਖੜੀ ਫਾਇਰ ਬ੍ਰਿਗੇਡ ਵਲੋਂ ਤੁਰੰਤ ਅੱਗ ਤੇ ਕਾਬੂ ਪਾ ਲਿਆ ਗਿਆ।

ਬਾਈਟ_ਮੋਂਬਰ ਦੁਸਹਿਰਾ ਕਮੇਟੀ
ਬਾਈਟ_ਰਾਜਬੀਰ ਸਿੰਘ ਡੀ ਐਸ ਪੀ
When the effigy of Ravana was blown up before setting fire

Loading comments...