ਸਰਕਾਰ ਦੇ ਸਭ ਦੇ ਸਿਰ ਤੇ ‌ਛੱਤ ਦੇ ਦਾਅਵਿਆਂ ਦੀ ਪੋਲ ਖੋਲਦਾ ਹੈ ਪਿੰਡ ਕੋਟਲਾ ਨਵਾਬ ‌ ਦਾ ਰੁਲੀਆ

2 years ago
15

ਸਟੋਰੀ_ਸਰਕਾਰ ਦੇ ਸਭ ਦੇ ਸਿਰ ਤੇ ‌ਛੱਤ ਦੇ ਦਾਅਵਿਆਂ ਦੀ ਪੋਲ ਖੋਲਦਾ ਹੈ ਪਿੰਡ ਕੋਟਲਾ ਨਵਾਬ ‌ ਦਾ ਰੁਲੀਆ। ਗਰੀਬੀ ਕਾਰਨ ਦੋਵੇਂ ਬੱਚੇ ਸਹੁਰਾ ਪਰਿਵਾਰ ਰਿਹਾ ਹੈ ਪਾਲ, ਕਾਹਨੇ ਤੇ ਪਰਾਲੀ ਦੀ ਕੁੱਲੀ ਵਿਚ ਕੰਬਲ ਨਾਲ ਕੱਟ ਰਿਹਾ ਹੈ ਠੰਢ ਦੇ ਦਿਨ।

.ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ ਸੰਜੋਗੀ ਰਾਜਵਿੰਦਰ ਸਿੰਘ

ਐਂਕਰ_ ਇਕ ਜ਼ਮੀਨ ਦੇ ਟੁਕੜੇ ਤੇ ਇੱਕ ਕਾਹਨਿਆਂ ਦੇ ਸਹਾਰੇ ਟਿਕੀ ਕੁੱਲ੍ਹੀ, ਕੰਬਲਾਂ ਦਾ ਦਰਵਾਜ਼ਾ ਅਤੇ ਇੱਕ ਮੰਜਾ ਕਿਹੋ ਜਿਹੀ ਹੈ ਇਸ ਰੁਲੀਏ ਦੀ।ਸਰਕਾਰੀ ਅੰਕੜਿਆਂ ਦੇ ਹਿਸਾਬ ਨਾਲ ਚੱਲੀਏ ਤਾਂ ਇੰਝ ਲਗਦਾ ਹੈ ਕਿ ਰਾਜ ਸਰਕਾਰ ਨੇ ਇੰਨੇ ਲੋਕਾਂ ਨੂੰ ਸਿਰ ਤੇ ਛੱਤ ਅਤੇ ਕੱਚੇ ਘਰਾਂ ਵਾਲਿਆਂ ਨੂੰ ਪੱਕੇ ਮਕਾਨ ਬਣਾਉਣ ਲਈ ਪੈਸੇ ਵੰਡ ਦਿੱਤੇ ਹਨ ਕਿ ਹੁਣ ਪੰਜਾਬ ਦੇ ਲੋਕ ਖੁਸ਼ਹਾਲ ਹੋ ਚੁੱਕੇ ਹਨ ਪਰ ਅਸਲੀਅਤ ਇਸ ਤੋਂ ਬਿਲਕੁਲ ਉਲਟ ਹੈ। ਸਰਕਾਰ ਵੱਲੋਂ ਸ਼ੁਰੂ ਕੀਤੀਆਂ ਗਈਆਂ‌ ਸਕੀਮਾਂ ਦਾ ਪੂਰਾ ਲਾਭ ਜ਼ਰੂਰਤਮੰਦ ਲੋਕਾਂ ਤੱਕ ਨਹੀਂ ਪੁੱਜਿਆ, ਅਜੇ ਵੀ ਬਹੁਤ ਸਾਰੇ ਲੋਕ ਕਾਹਨੇ ਅਤੇ ਪਰਾਲ਼ੀ ਦੀਆਂ ਛੱਤਾਂ ਹੇਠ ਮੀਂਹ,ਝੱਖੜ ਝੱਲਦੇ ਹਨ ਅਤੇ ਸਰਦੀਆਂ ਦੀਆਂ ਰਾਤਾਂ ਗੁਜ਼ਾਰ ਰਹੇ ਹਨ। ਅਜਿਹਾ ਹੀ ਇਕ ਰੁਲੀਆ ਨਾ ਦਾ ਬਜ਼ੁਰਗ ਬਟਾਲਾ ਦੇ ਨਜ਼ਦੀਕੀ ਪਿੰਡ ਕੋਟਲਾ ਨਵਾਬਾਂ ਦਾ ਰਹਿਣ ਵਾਲਾ ਹੈ ਜਿਸ ਦੇ ਹਿੱਸੇ ਪੁਸ਼ਤੈਨੀ ਵੰਡ ਵਿਚ ਚਾਰ ਕੁ ਮਰਲੇ ਪੁਸ਼ਤੈਨੀ ਜ਼ਮੀਨ ਤਾਂ ਆ ਗਈ ਪਰ ਦਿਹਾੜੀ ਦੱਪਾ ਕਰਨ ਤੋਂ ਬਾਅਦ ਵੀ ਸਾਰੀ ਉਮਰ ਘਰ ਨਹੀਂ ਬਣਾ ਪਾਇਆ। ਗਰੀਬੀ ਵੇਖ ਕੇ ਉਸ ਦੇ ਬੱਚੇ ਸਹੁਰਾ ਪਰਿਵਾਰ ਲੈ ਗਿਆ ਅਤੇ ਸ਼ੁਰੂ ਤੋਂ ਹੀ ਪਾਲ ਰਿਹਾ ਹੈ। ਪਤਨੀ ਦਾ ਕੁਝ ਸਾਲ ਪਹਿਲਾਂ ਦਿਹਾਂਤ ਹੋ ਗਿਆ ਤੇ ਹੁਣ ਇਕੱਲਾ ਇਹ ਅਪਨੀ ਹੀ ਜ਼ਮੀਨ ਤੇ ਕਾਨਿਆਂ ਦੀ ਕੁੱਲੀ ਬਣਾ ਕੇ ਕੰਬਲਾ ਦੇ ਸਹਾਰੇ ਸਰਦੀਆਂ ਦੇ ਦਿਨ ਕੱਟ ਰਿਹਾ ਹੈ।
ਜਾਣਕਾਰੀ ਦਿੰਦਿਆਂ ਰੁਲੀਆ ਅਤੇ ਉਸ ਦੇ ਪਿੰਡ ਵਾਸੀਆਂ ਨੇ ਦੱਸਿਆ ਪੁਸ਼ਤੈਨੀ ਵੰਡ ਵਿਚ ਰੁਲੀਆ ਨੂੰ ਕੁੱਝ ਜ਼ਮੀਨ‌ ਤਾਂ ਮਿਲੀ ਪਰ ਉਸ ਦਾ ਗੁਜ਼ਾਰਾ ਖੇਤਾਂ ਵਿਚ ਦਿਹਾੜੀ ਦੱਪਾ ਕਰਕੇ ਹੁੰਦਾ ਸੀ ਇਸ ਲਈ ਉਹ ਇਸ ਜ਼ਮੀਨ ਤੇ ਮਕਾਨ ਨਹੀਂ ਬਣਾ ਸਕਿਆ। ਸਰਕਾਰ ਦੀਆਂ ਸਕੀਮਾਂ ਦੇ ਕਈ ਵਾਰ ਉਸ ਤੋਂ ਕਾਗਜ਼ ਭਰਵਾਏ ਗਏ ਅਤੇ ਫੋਟੋਆਂ ਲਈਆਂ ਗਈਆਂ ਪਰ ਅਜੇ ਤੱਕ ਉਸਨੂੰ ਕੁਝ ਵੀ ਨਹੀਂ ਮਿਲਿਆ। ਹਾਲਤ ਇਹ ਹੈ ਕਿ ਉਹ ਇਕ ਛੋਟੀ ਜਿਹੀ ਕੁੱਲੀ ਵਿੱਚ ਕੰਬਲ ਦੇ ਸਹਾਰੇ ਸਰਦੀਆਂ ਦੇ ਦਿਨ ਕਂਟ ਰਿਹਾ ਹੈ। ਗਰੀਬੀ ਕਾਰਨ ਹੀ ਉਸ ਦੇ ਦੋ ਬੱਚੇ ਉਸ ਦਾ ਸਹੁਰਾ ਪਰਵਾਰ ਲੈ ਗਿਆ ਸੀ ਅਤੇ ਸ਼ੁਰੂ ਤੋਂ ਹੀ ਉਹ ਉਥੇ ਰਹਿ ਰਹੇ ਹਨ। ਉਸ ਦੀ ਵਹੁਟੀ ਦਾ ਵੀ ਦਿਹਾਂਤ ਹੋ ਚੁੱਕਿਆ ਹੈ। ਰੁਲੀਆ ਅਤੇ ਪਿੰਡ ਵਾਸੀਆਂ ਨੇ ਪ੍ਰਸ਼ਾਸਨ ਅਤੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਘੱਟੋ ਘੱਟ ਉਸ ਦੀ ਕੁੱਲ੍ਹੀ ਹੀ ਪੱਕੀ ਕਰ ਦਿੱਤੀ ਜਾਵੇ ਤਾਂ ਜੋ ਮੀਂਹ ਹਨੇਰੀ ਅਤੇ ਸਰਦੀਆਂ ਦੇ ਫੁੱਲ ਭਰੇ ਦਿਨ ਵਿਯੋਗ ਮਲਿ ਸਕੂਲੀ ਵਿੱਚ ਕਂਟ ਸਕੇ।

ਬਾਈਟ_ਰੁਲੀਆ ਅਤੇ ਉਸ ਦੇ ਪਿੰਡ

Loading comments...