ਬੇਟਿਆਂ ਨਾਲੋਂ ਵੱਧ ਕੇ ਹੈ ਇਹ ਬੇਟੀ ,,,,ਸਰਦੀ ਵਿਚ ਆਪਣੇ ਘਰੋਂ ਸਵੇਰੇ 4 ਵਜੇ ਕੀ ਹੈ ਪੁਰੀ ਕਹਾਣੀ #fastpunjabtvlive

2 years ago
6

ਸਟੋਰੀ.....ਬੇਟਿਆਂ ਨਾਲੋਂ ਵੱਧ ਕੇ ਹੈ ਇਹ ਬੇਟੀ ,,,,ਸਰਦੀ ਵਿਚ ਆਪਣੇ ਘਰੋਂ ਸਵੇਰੇ 4 ਵਜੇ ਨਿਕਲਦੀ ਹੈ ਏਹ ਲਡ਼ਕੀ ,,,,,,300 ਘਰਾਂ ਵਿਚ ਜਾਂਦੀ ਹੈ ਆਪਣਾ ਅਤੇ ਆਪਣੀ ਮਾਂ ਦਾ ਪੇਟ ਪਾਲਣ ਲਈ,,,,, ਕੀ ਹੈ ਪੁਰੀ ਕਹਾਣੀ ਜਾਣੋ ਸਾਡੀ ਇਸ ਖਾਸ ਰਿਪੋਰਟ ਵਿਚ

.
ਰਿਪੋਰਟਰ ਲਵਪ੍ਰੀਤ ਸਿੰਘ ਖ਼ੁਸ਼ੀ ਪੁਰ
ਐਂਕਰ.....ਅਕਸਰ ਤੁਸੀਂ ਦੇਖਿਆ ਹੋਵੇਗਾ ਕੇ ਜੋ ਲੋਕ ਸਵੇਰ ਤੁਹਾਨੂੰ ਦੇਸ਼ ਦੁਨੀਆਂ ਦੀਆਂ ਖਬਰਾਂ ਨਾਲ ਘਰ ਬੈਠੇ ਜੋੜਦੇ ਨੇ ਜਾਣੀ ਕੇ ਜੋ ਅਖਬਾਰਾਂ ਦੇਣ ਆਉਂਦੇ ਹਨ ਉਹ ਮਰਦ ਹੁੰਦੇ ਨੇ ਪਰ ਬਟਾਲਾ ਸ਼ਹਿਰ ਵਿਚ ਏਕ ਐਸੀ ਲੜਕੀ ਹੈ ਜੋ ਸਵੇਰੇ 4 ਵਜੇ ਆਪਣੇ ਘਰੋਂ ਸਾਈਕਲ ਤੇ ਨਿਕਲਦੀ ਹੈ ਤੇ ਅਖਬਾਰਾਂ ਦੇਣ ਕਰੀਬ 300 ਘਰਾਂ ਵਿਚ ਜਾਂਦੀ ਹੈ ਪਿਤਾ ਦੀ ਐਕਸੀਡੈਂਟ ਕਾਰਨ ਮੌਤ ਹੋ ਗਈ ਘਰ ਵਿਚ ਹੋਰ ਕੋਈ ਕਮਾਉਣ ਵਾਲਾ ਨਹੀਂ ਸੀ ਜਿਸ ਕਾਰਨ ਆਪਣਾ ਅਤੇ ਆਪਣੀ ਮਾਂ ਦਾ ਪੇਟ ਪਾਲਣ ਲਈ ਇਸ ਲੜਕੀ ਨੂੰ ਪਿਤਾ ਦਾ ਸਾਈਕਲ ਫੜ ਕੇ ਸੜਕਾਂ ਤੇ ਉਤਰਨਾ ਪਿਆ ਲੋਕਾਂ ਦੇ ਘਰਾਂ ਤਕ ਅਖਬਾਰਾਂ ਪਹੁੰਚਾਉਣ ਲਈ ,,,,,,ਇਸ ਕੰਮ ਦੀ ਕਮਾਈ ਤੋਂ ਆਪਣੇ ਘਰ ਦਾ ਗੁਜ਼ਾਰਾ ਕਰ ਰਹੀ ਹੈ ਅਤੇ ਮਿਸਾਲ ਬਣ ਰਹੀ ਹੈ ਕੇ ਮਿਹਨਤ ਕਰੋ ਤਾਂਕਿ ਕਿਸੇ ਅੱਗੇ ਹੱਥ ਨਾ ਅਡਣੇ ਪੈਣ

ਜਦੋ ਇਸ ਮਿਹਨਤੀ ਲੜਕੀ ਮਨਜੀਤ ਕੌਰ ਨਾਲ ਸੁਬ੍ਹਾ ਸਵੇਰੇ ਜਾਕੇ ਇਸਦੇ ਕੰਮ ਦੌਰਾਨ ਸਾਡੀ ਟੀਮ ਨੇ ਗਲਬਾਤ ਕੀਤੀ ਤੇ ਉਸਨੇ ਦੱਸਿਆ ਕਿ ਛੋਟੀ ਉਮਰ ਵਿਚ ਉਹ ਅਖਬਾਰਾਂ ਲੋਕਾਂ ਦੇ ਘਰਾਂ ਤੱਕ ਪਹੁੰਚਉਣ ਦੇ ਕੰਮ ਵਿਚ ਆ ਗਈ ਮੇਰੇ ਪਿਤਾ ਪਹਿਲਾ ਅਖਬਾਰਾਂ ਵੰਡਣ ਦਾ ਕੰਮ ਕਰਦੇ ਸੀ ਪਰ ਉਹਨਾਂ ਦਾ ਐਕਸੀਡੈਂਟ ਹੋ ਗਿਆ ਸੀ ਜਿਨਾ ਦਾ ਇਲਾਜ ਮੈਂ ਆਪਣੇ ਹੱਥੀਂ ਕਰਵਾਇਆ ਲੋਕਾਂ ਕੋਲੋਂ ਕਰਜਾ ਲੈਕੇ ਆਪਣੇ ਪਿਤਾ ਦਾ ਇਲਾਜ ਕਰਵਾਉਂਦੀ ਰਹੀ ਫਿਰ ਮੈਂ ਅਖਬਾਰਾਂ ਦੇਣ ਦਾ ਕੰਮ ਸ਼ੁਰੂ ਕੀਤਾ ,,,ਸ਼ੁਰੂ ਵਿਚ ਜੋ ਸਮਾਜਿਕ ਮੁਸ਼ਕਲਾਂ ਨੇ ਉਹਨਾਂ ਦਾ ਸਾਹਮਣਾ ਕਰਨਾ ਪਿਆ ਪਰ ਮੇਰੀ ਮਜਬੂਰੀ ਅਗੇ ਮੁਸ਼ਕਿਲਾਂ ਬਹੁਤ ਛੋਟੀਆਂ ਸੀ ਕਿਉਂਕਿ ਘਰ ਕੋਈ ਕਮਾਉਣ ਵਾਲਾ ਨਹੀਂ ਸੀ ਤੇ ਮੈਂ ਆਪਣੇ ਪਰਿਵਾਰ ਦਾ ਪੇਟ ਵੀ ਪਾਲਣਾ ਸੀ ਤੇ ਪਿਤਾ ਦਾ ਇਲਾਜ ਵੀ ਕਰਵਾਉਣਾ ਸੀ ਹੁਣ ਮੇਰੇ ਪਿਤਾ ਇਸ ਦੁਨੀਆ ਵਿਚ ਨਹੀਂ ਹਨ ਮੈਂ ਆਪਣੀ ਮਾਂ ਨਾਲ ਰਹਿੰਦੀ ਹਾਂ ਉਹ ਵੀ ਜਿਆਦਾਤਰ ਬਿਮਾਰ ਰਹਿੰਦੇ ਹਨ ਇਸ ਲਈ ਮੈਨੂੰ ਏਹ ਕੰਮ ਕਰਨਾ ਪੈਂਦਾ ਹੈ ਸਰਦੀ ਗਰਮੀ ਨਾਲ ਕੋਈ ਫਰਕ ਨਹੀਂ ਨਾ ਹੀ ਲੋਕਾਂ ਦੀਆਂ ਗੱਲਾਂ ਨਾਲ ਕੋਈ ਫਰਕ ਪੈਂਦਾ ਹੈ ਮੈਨੂੰ ਮੇਰੇ ਅਖਬਾਰਾਂ ਵਾਲੇ ਏਜੇਂਟ ਦਾ ਬਹੁਤ ਆਸਰਾ ਹੈ ਏਹ ਮੈਨੂੰ ਬਹੁਤ ਮਦਦ ਕਰਦੇ ਹਨ ਪਰ ਸਰਕਾਰੀ ਤੋਰ ਤੇ ਮੇਰੀ ਕਿਸੇ ਨੇ ਕੋਈ ਮਦਦ ਨਹੀਂ ਕੀਤੀ ਉਲਟਾ ਮੇਰੀ ਮਾਂ ਦੀ ਵਿਧਵਾ ਪੈਨਸ਼ਨ ਵੀ ਕਟ ਦਿੱਤੀ ਗਈ ਮਨਜੀਤ ਦਾ ਕਹਿਣਾ ਹੈ ਕੇ ਕੰਮ ਕੋਈ ਵੀ ਵੱਡਾ ਛੋਟਾ ਨਹੀਂ ਹੁੰਦਾ ਬੱਸ ਕੰਮ ਕਰੋ ਤਾਂਕਿ ਤੁਸੀਂ ਆਪਣਾ ਅਤੇ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਸਕੋ ਕੰਮ ਕਿਸੇ ਅਗੇ ਹੱਥ ਅੱਡਣ ਨਾਲੋਂ ਮੇਹਨਤ ਕਰੋ ਅਤੇ ਆਪਣੀ ਕਮਾਈ ਕਰੋ ,,,,,,ਕੋਈ ਵੀ ਕੰਮ ਇਕ ਦਿਨ ਵਿੱਚ ਤੁਹਾਨੂੰ ਅਮੀਰ ਨਹੀਂ ਬਣਾ ਸਕਦਾ ਲਗਤਾਰ ਮੇਹਨਤ ਹੀ ਤੁਹਾਨੂੰ ਚੰਗੇ ਫਲ ਲਾਇਕ ਬਣਾਉਂਦੀ ਹੈ

ਬਾਈਟ....ਮਨਜੀਤ ਕੌਰ

ਵੀ ਓ.....ਅਖਬਾਰ ਦੇ ਏਜੇਂਟ ਦਾ ਕਹਿਣਾ ਹੈ ਕੇ ਮਨਜੀਤ ਸਾਡੇ ਕੋਲ ਪਿਛਲੇ ਲੰਬੇ ਸਮੇਂ ਤੋਂ ਆ ਰਹੀ ਹੈ ਪਹਿਲਾਂ ਇਸ ਦੇ ਪਿਤਾ ਆਉਂਦੇ ਸਨ ਪਰ ਏਹ ਲਡ਼ਕੀ ਬਹੁਤ ਮਜਬੂਤ ਹੈ ਅਸੀਂ ਇਸਨੂੰ ਆਪਣੀ ਬੇਟੀ ਵਾਂਗ ਹੀ ਰੱਖਦੇ ਹਾਂ ਜੇਕਰ ਮਨਜੀਤ ਨੂੰ ਕੋਈ ਮੁਸ਼ਕਿਲ ਆਵੇ ਤੇ ਅਸੀਂ ਹਮੇਸ਼ਾ ਉਸ ਦੇ ਨਾਲ ਖੜੇ ਹਾਂ

ਬਈਟ.... ਵਿਨੋਦ ਸ਼ਰਮਾ

Loading comments...