0:00 / 0:00

15 seconds

15 seconds

ਅਰਵਿੰਦ ਕੇਜਰੀਵਾਲ ਦੇ ਰੋਡ ਸੌਜ ਦੌਰਾਨ ਠਾਠਾਂ ਮਾਰਦਾ ਜਨ ਸੈਲਾਬ ਉਮੜਿਆ, ਲੋਕਾਂ ਨੇ ਪਾਏ ਭੰਗੜੇ।

2 years ago

ਸਟੋਰੀ_ਅਰਵਿੰਦ ਕੇਜਰੀਵਾਲ ਦੇ ਰੋਡ ਸੌਜ ਦੌਰਾਨ ਠਾਠਾਂ ਮਾਰਦਾ ਜਨ ਸੈਲਾਬ ਉਮੜਿਆ, ਲੋਕਾਂ ਨੇ ਪਾਏ ਭੰਗੜੇ। ਕੇਜਰੀਵਾਲ ਨੇ ਕਿਹਾ ਸਾਰੀਆ ਭ੍ਰਿਸ਼ਟ ਪਾਰਟੀਆਂ ਨੇ ਇਕੱਠਿਆਂ ਹੋ ਕੇ ਆਪ ਨੂੰ ਹਰਾਂਉਣ ਦਾ ਟੀਚਾ ਮਿਥਿਆ।
.ਰਿਪੋਟਰ ਲਵਪ੍ਰੀਤ ਸਿੰਘ ਖੁਸ਼ੀਪੁਰ ਕਲਾਨੌਰ
ਐਂਕਰ_ਆਮ ਆਦਮੀ ਪਾਰਟੀ ਦੇ ਸੰਯੋਜਕ ਅਰਵਿੰਦ ਕੇਜਰੀਵਾਲ ਦੇ ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਚੋਣਾਂ ਲੜ ਰਹੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿੱਚ ਕੱਢੇ ਗਏ ਰੋਡ ਸ਼ੋਜ ਦੌਰਾਨ ਲੌਕਾਂ ਠਾਠਾਂ ਮਾਰਦਾ ਇਕੱਠ ਵੇਖਣ ਨੂੰ ਮਿਲਿਆ। ਜ਼ਿਲ੍ਹਾ ਗੁਰਦਾਸਪੁਰ ਦੇ ਵਿਧਾਨ ਸਭਾ ਹਲਕਾ ਫਤਿਹਗੜ੍ਹ ਚੂੜੀਆਂ, ਡੇਰਾ ਬਾਬਾ ਨਾਨਕ,ਗੁਰਦਾਸਪੁਰ ਅਤੇ ਦੀਨਾਨਗਰ ਵਿਖੇ ਆਪ ਉਮੀਦਵਾਰਾਂ ਦੇ ਹੱਕ ਵਿੱਚ ਕੱਢੇ ਗਏ ਕੇਜਰੀਵਾਲ ਦੇ ਰੋਡ ਸੌਜ‌ ਵਿਚ ਵੱਡੀ ਗਿਣਤੀ ਵਿਚ ਲੋਕ ਸ਼ਾਮਲ ਹੋਏ ਅਤੇ ਕੁਝ ਲੋਕ ਭੰਗੜੇ ਵੀ ਪਾਉਂਦੇ ਵੇਖੇ ਗਏ। ਉਥੇ ਹੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਸਾਰੀਆਂ ਰਾਜਨੀਤਿਕ ਪਾਰਟੀਆਂ ਇਕੱਠੀਆਂ ਹੋ ਗਈਆਂ ਹਨ ਅਤੇ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਨੂੰ ਹਰਾਉਣ ਦਾ ਟੀਚਾ ਮਿੱਥ ਲਿਆ ਹੈ। ਉਨ੍ਹਾਂ ਕਿਹਾ ਕਿ ਕਾਂਗਰਸ,ਅਕਾਲੀ ਦਲ ਅਤੇ ਭਾਜਪਾ ਸਾਰੀਆਂ ਪਾਰਟੀਆਂ ਆਮ ਆਦਮੀ ਪਾਰਟੀ ਨੂੰ ਹੀ ਨਿਸ਼ਾਨਾ ਬਣਾ ਰਹੀਆਂ ਹਨ ਕਿਉਕਿ ਆਮ ਆਦਮੀ ਪਾਰਟੀ ਨੇ ਦਿੱਲੀ ਵਿਚ ਕੰਮ ਕਰਕੇ ਦਿਖਾਏ ਹਨ ਜਦਕਿ ਇੰਨਾ ਪਾਰਟੀਆਂ ਨੇ ਸਿਰਫ ਲੁੱਟ ਮਚਾਈ ਹੈ। ਇਸ ਲਈ ਇਹ ਸਾਰੀਆਂ ਪਾਰਟੀਆਂ ਕਿਸੇ ਵੀ ਤਰ੍ਹਾਂ ਆਮ ਆਦਮੀ ਪਾਰਟੀ ਨੂੰ ਸੱਤਾ ਵਿੱਚ ਆਉਣ ਤੋਂ ਰੋਕਣਾ ਚਾਹੁੰਦੀਆਂ ਹਨ ਪਰ ਪੰਜਾਬ ਦੇ ਵੋਟਰ ਬਹੁਤ ਸਿਆਣੇ ਹੋ ਗਏ ਹਾਂ ਅਤੇ ਇਨ੍ਹਾਂ ਦੀਆਂ ਚਾਲਾਂ ਵਿੱਚ ਨਹੀਂ ਫਸਣਗੇ।
Download link
https://fastpunjabtv.in

Loading comments...